ਕੋਰੋਨਾ ਤੋਂ ਠੀਕ ਹੋਏ ਕਮਲ ਹਾਸਨ, ਜਲਦ ਕਰਨਗੇ ਕੰਮ ''ਤੇ ਵਾਪਸੀ

Thursday, Dec 02, 2021 - 12:07 PM (IST)

ਕੋਰੋਨਾ ਤੋਂ ਠੀਕ ਹੋਏ ਕਮਲ ਹਾਸਨ, ਜਲਦ ਕਰਨਗੇ ਕੰਮ ''ਤੇ ਵਾਪਸੀ

ਮੁੰਬਈ-  ਸਾਊਥ ਅਦਾਕਾਰਾ ਕਮਲ ਹਾਸਨ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਿਤ ਹੋ ਗਏ ਸਨ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕਾਂ ਦੀਆਂ ਦੁਆਆਂ ਕਬੂਲ ਹੋ ਗਈਆਂ ਹਨ। ਕਮਲ ਹਾਸਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ ਅਤੇ ਉਹ ਜਲਦ ਹੀ ਆਪਣੇ ਕੰਮ 'ਤੇ ਵਾਪਸ ਆਉਣਗੇ। 
ਸ਼੍ਰੀ ਰਾਮਚੰਦਰ ਮੈਡੀਕਲ ਸੈਂਟਰ ਵਲੋਂ ਬੁੱਧਵਾਰ ਨੂੰ ਜਾਰੀ ਕੀਤੇ ਹੈਲਥ ਬੁਲੇਟਿਨ 'ਚ ਕਿਹਾ ਗਿਆ ਕਿ ਅਦਾਕਾਰ ਨੂੰ ਕੋਵਿਡ ਦੇ ਹਲਕੇ ਲੱਛਣ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਗਿਆ। ਹਾਲਾਂਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ ਪਰ ਉਨ੍ਹਾਂ ਨੂੰ 3 ਦਸੰਬਰ ਤੱਕ ਆਈਸੋਲੇਟ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। 
ਦੱਸ ਦੇਈਏ ਕਿ ਸੁਪਰਸਟਾਰ ਕਮਲ ਹਾਸਨ ਅਮਰੀਕਾ ਤੋਂ ਵਾਪਸ ਪਰਤਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਹ ਕਮਲ ਹਾਊਸ ਆਫ ਖੱਦਰ ਨਾਂ ਦੇ ਕੱਪੜਿਆਂ ਦੇ ਬ੍ਰਾਂਡ ਨੂੰ ਲਾਂਚ ਕਰਨ ਲਈ ਅਮਰੀਕਾ 'ਚ ਸਨ।


author

Aarti dhillon

Content Editor

Related News