ਹੁਣ ਕੇ. ਆਰ. ਕੇ. ’ਤੇ ਲੱਗਾ ਜਿਨਸੀ ਸ਼ੋਸ਼ਣ ਦਾ ਦੋਸ਼, ਵਰਸੋਵਾ ਪੁਲਸ ਨੇ ਲਿਆ ਹਿਰਾਸਤ ’ਚ

09/05/2022 11:32:56 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਮਾਲ ਰਾਸ਼ਿਦ ਖਾਨ (ਕੇ. ਕੇ. ਆਰ) ਨੂੰ ਮੁੰਬਈ ਪੁਲਸ ਨੇ ਇੱਕ ਮਹਿਲਾ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਤਿੰਨ ਸਾਲ ਪੁਰਾਣਾ ਹੈ। ਸਾਬਕਾ 'ਬਿੱਗ ਬੌਸ' ਹਾਊਸ ਦੇ ਸਾਬਕਾ ਸਾਥੀ, ਕੇ. ਕੇ. ਆਰ (47) ਜੋ ਕਿ 2020 ਤੱਕ ਆਪਣੇ ਵਿਵਾਦਿਤ ਟਵੀਟਸ ਲਈ ਪਹਿਲਾਂ ਹੀ ਨਿਆਂਇਕ ਹਿਰਾਸਤ ਵਿਚ ਸੀ। ਕੇ. ਕੇ. ਆਰ. ਨੂੰ ਵਰਸੋਵਾ ਪੁਲਸ ਨੇ ਤਲੁਜਾ ਜੇਲ੍ਹ ਤੋਂ ਹਿਰਾਸਤ ਵਿਚ ਲੈ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਵਰਸੋਵਾ ਪੁਲਸ ਨੇ ਇੱਥੇ ਬੋਰੀਵਲੀ ਦੀ 24ਵੀਂ ਐੱਮ. ਐੱਮ. ਅਦਾਲਤ ਤੋਂ ਇਜਾਜ਼ਤ ਮਿਲਣ ਮਗਰੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਰਿਪੋਰਟ ਅਨੁਸਾਰ, ਕੇ. ਆਰ. ਕੇ. ਨੇ ਕਥਿਤ ਤੌਰ 'ਤੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਜਨਵਰੀ 2019 ਦੇ ਪਹਿਲੇ ਹਫ਼ਤੇ ਸ਼ਿਕਾਇਤਕਰਤਾ ਦਾ ਹੱਥ ਫੜਿਆ।

ਇਹ ਖ਼ਬਰ ਵੀ ਪੜ੍ਹੋ :  ...ਤਾਂ ਇਸੇ ਕਰਕੇ ਸ਼ਹਿਨਾਜ਼ ਨੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਦੀ ਬਰਸੀ 'ਤੇ ਨਹੀਂ ਕੀਤੀ ਕੋਈ ਪੋਸਟ ਸਾਂਝੀ

ਦੱਸਣਯੋਗ ਹੈ ਕਿ ਕੇ. ਆਰ. ਕੇ. ਨੂੰ ਪਹਿਲੀ ਵਾਰ 29 ਅਗਸਤ ਨੂੰ 2020 ਤੋਂ ਪਹਿਲਾਂ ਕੀਤੇ ਗਏ ਟਵੀਟਸ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਦਿਨ ਬਾਅਦ ਉਸ ਨੂੰ ਬਾਂਦਰਾ ਮੈਜਿਸਟ੍ਰੇਟ ਅਦਾਲਤ ਨੇ ਚਾਰ ਦਿਨ ਦੀ ਪੁਲਸ ਹਿਰਾਸਤ ਵਿਚ ਭੇਜਣ ਤੋਂ ਇਨਕਾਰ ਕਰਦਿਆਂ, ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News