''Kalki 2898 Ad'' ਨੇ ਹਿੰਦੀ ''ਚ ਵੀ ਕੀਤਾ ਕਮਾਲ, 300 ਕਰੋੜ ਦੀ ਦਹਿਲੀਜ਼ ''ਤੇ ਪਹੁੰਚੀ ਪ੍ਰਭਾਸ ਦੀ ਫ਼ਿਲਮ
Saturday, Jul 27, 2024 - 01:32 PM (IST)
ਨਵੀਂ ਦਿੱਲੀ : ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'Kalki 2898 Ad' ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਜਿੱਥੇ ਅਮਿਤਾਭ ਬੱਚਨ ਨੇ 'ਅਸ਼ਵਥਾਮਾ' ਦਾ ਕਿਰਦਾਰ ਨਿਭਾ ਕੇ ਪਰਦੇ 'ਤੇ ਦਬਦਬਾ ਬਣਾਇਆ, ਉੱਥੇ ਹੀ ਪ੍ਰਭਾਸ ਨੂੰ ਵੀ ਭੈਰਵ ਦੇ ਕਿਰਦਾਰ 'ਚ ਪ੍ਰਸ਼ੰਸਕਾਂ ਦਾ ਕਾਫ਼ੀ ਪਿਆਰ ਮਿਲਿਆ। ਨਾਗ ਅਸ਼ਵਿਨ ਦੇ ਨਿਰਦੇਸ਼ਨ ਹੇਠ ਬਣੀ ਇਸ ਭਵਿੱਖਮੁਖੀ ਫ਼ਿਲਮ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਇਹੀ ਕਾਰਨ ਹੈ ਕਿ ਇਹ ਫ਼ਿਲਮ ਇਕ ਤੋਂ ਬਾਅਦ ਇਕ ਮੀਲ ਪੱਥਰ ਹਾਸਲ ਕਰ ਰਹੀ ਹੈ ਅਤੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। 'ਕਲਕੀ' ਨੇ ਸਾਰੀਆਂ ਭਾਸ਼ਾਵਾਂ ਦੇ ਘਰੇਲੂ ਬਾਕਸ ਆਫਿਸ 'ਤੇ ਲਗਪਗ 622 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਹਿੰਦੀ ਭਾਸ਼ਾ 'ਚ ਵੀ ਪ੍ਰਭਾਸ ਦੀ ਇਹ ਫ਼ਿਲਮ ਹੁਣ 300 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
'ਕਲਕੀ' ਨੇ ਬਾਕਸ ਆਫਿਸ 'ਤੇ 29 ਦਿਨਾਂ ਤੱਕ ਦਬਦਬਾ ਕੀਤਾ ਕਾਇਮ
ਪ੍ਰਭਾਸ ਦੀ ਫ਼ਿਲਮ 'ਕਲਕੀ' ਤੋਂ ਕਈ ਫ਼ਿਲਮਾਂ ਸਾਹਮਣੇ ਆਈਆਂ ਅਤੇ ਸਿਨੇਮਾਘਰਾਂ ਤੋਂ ਹਟਾ ਦਿੱਤੀਆਂ ਗਈਆਂ ਪਰ ਇਹ ਫ਼ਿਲਮ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਕਰ ਸਕੀ। ਫ਼ਿਲਮ ਤੇਲਗੂ 'ਚ ਤਾਂ ਚੰਗੀ ਕਮਾਈ ਕਰ ਰਹੀ ਹੈ ਪਰ ਹਿੰਦੀ 'ਚ ਵੀ ਇਸ ਫ਼ਿਲਮ ਨੇ ਬੁਲੇਟ ਟਰੇਨ ਦੀ ਰਫ਼ਤਾਰ ਫੜ ਲਈ ਹੈ। ਟ੍ਰੇਡ ਐਨਾਲਿਸਟ, ਤਰਣ ਆਦਰਸ਼ ਨੇ ਆਪਣੇ ਐਕਸ ਅਕਾਊਂਟ 'ਤੇ ਫ਼ਿਲਮ ਦੇ ਹਿੰਦੀ ਭਾਸ਼ਾ ਦੇ ਅੰਕੜੇ ਸਾਂਝੇ ਕੀਤੇ ਹਨ। ਇਸ ਫ਼ਿਲਮ ਨੇ ਸ਼ੁੱਕਰਵਾਰ ਤੋਂ ਐਤਵਾਰ ਤੱਕ ਕੁੱਲ 9.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫ਼ਿਲਮ ਨੇ ਸੋਮਵਾਰ ਨੂੰ 1 ਕਰੋੜ ਰੁਪਏ, ਮੰਗਲਵਾਰ ਨੂੰ 1.10 ਕਰੋੜ ਰੁਪਏ, ਬੁੱਧਵਾਰ ਨੂੰ 1 ਕਰੋੜ ਰੁਪਏ ਅਤੇ ਵੀਰਵਾਰ ਨੂੰ 85 ਲੱਖ ਰੁਪਏ ਦੀ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲੀਪ ਕੁਮਾਰ ਦਾ ਬੰਗਲਾ ਢਾਹ ਕੇ ਬਣੀ ਆਲੀਸ਼ਾਨ ਇਮਾਰਤ, ਹੁਣ 172 ਕਰੋੜ ’ਚ ਵਿਕਿਆ ਟ੍ਰਿਪਲੈਕਸ ਅਪਾਰਟਮੈਂਟ
ਫ਼ਿਲਮ 300 ਕਰੋੜ ਦੇ ਕਰੀਬ ਪਹੁੰਚੀ
'Kalki 2898 Ad' ਨੇ ਹਿੰਦੀ ਭਾਸ਼ਾ 'ਚ ਪਹਿਲੇ ਹਫ਼ਤੇ 163.25 ਕਰੋੜ, ਦੂਜੇ ਹਫ਼ਤੇ 69.95 ਕਰੋੜ, ਤੀਜੇ ਹਫ਼ਤੇ 34.45 ਕਰੋੜ ਅਤੇ ਚੌਥੇ ਹਫ਼ਤੇ ਕੁੱਲ 3.70 ਕਰੋੜ ਦੀ ਕਮਾਈ ਕੀਤੀ ਹੈ। ਹਿੰਦੀ ਵਿੱਚ ਫਿਲਮ ਦਾ ਕੁਲ ਕਲੈਕਸ਼ਨ 281.35 ਕਰੋੜ ਤੱਕ ਪਹੁੰਚ ਗਿਆ ਹੈ ਅਤੇ ਇੱਕ ਮਹੀਨੇ ਬਾਅਦ ਵੀ ਫਿਲਮ ਦਾ ਕ੍ਰੇਜ਼ ਜਾਰੀ ਹੈ। ਫਿਲਮ ਨੂੰ 300 ਕਰੋੜ ਰੁਪਏ ਤੱਕ ਪਹੁੰਚਣ ਲਈ ਸਿਰਫ 19 ਕਰੋੜ ਰੁਪਏ ਹੋਰ ਇਕੱਠੇ ਕਰਨ ਦੀ ਲੋੜ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।