ਪਹਿਲੇ ਵੀਕੈਂਡ ’ਤੇ ਫ਼ਿਲਮ ‘ਕਲੀ ਜੋਟਾ’ ਨੇ ਕੀਤੀ 8.40 ਕਰੋੜ ਦੀ ਕਮਾਈ

Tuesday, Feb 07, 2023 - 12:59 PM (IST)

ਪਹਿਲੇ ਵੀਕੈਂਡ ’ਤੇ ਫ਼ਿਲਮ ‘ਕਲੀ ਜੋਟਾ’ ਨੇ ਕੀਤੀ 8.40 ਕਰੋੜ ਦੀ ਕਮਾਈ

ਚੰਡੀਗੜ੍ਹ (ਬਿਊਰੋ)– ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ‘ਕਲੀ ਜੋਟਾ’ ਸਿਨੇਮਾਘਰਾਂ ’ਚ ਆਪਣਾ ਜਾਦੂ ਚਲਾ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਤੇ ਸਮੀਖਿਅਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਲੱਗਾ ਵੱਡਾ ਕੱਟਆਊਟ

ਇਸ ਦੇ ਚਲਦਿਆਂ ਫ਼ਿਲਮ ਪਹਿਲੇ ਵੀਕੈਂਡ ’ਤੇ ਚੰਗੀ ਕਮਾਈ ਕਰਨ ’ਚ ਵੀ ਸਫਲ ਰਹੀ ਹੈ। ਨੀਰੂ ਬਾਜਵਾ ਨੇ ਅੱਜ ਫ਼ਿਲਮ ਦੇ ਪਹਿਲੇ ਵੀਕੈਂਡ ਦੀ ਕਮਾਈ ਸਾਂਝੀ ਕੀਤੀ ਹੈ।

ਪਹਿਲੇ ਵੀਕੈਂਡ ‘ਕਲੀ ਜੋਟਾ’ ਫ਼ਿਲਮ ਨੇ 8.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਨੀਰੂ ਬਾਜਵਾ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ।

PunjabKesari

ਦੱਸ ਦੇਈਏ ਕਿ ‘ਕਲੀ ਜੋਟਾ’ ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ। ਇਸ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ਤੁਸੀਂ ‘ਕਲੀ ਜੋਟਾ’ ਫ਼ਿਲਮ ਦੇਖ ਲਈ ਹੈ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News