‘ਸਲਾਮ ਵੈਂਕੀ’ ਦੇ ਸੈੱਟ ’ਤੇ 30 ਸਾਲ ਬਾਅਦ ਸਦਾਨਾ ਨੂੰ ਮਿਲੀ ਕਾਜੋਲ ਦੇਵਗਨ

Sunday, Nov 20, 2022 - 12:47 PM (IST)

‘ਸਲਾਮ ਵੈਂਕੀ’ ਦੇ ਸੈੱਟ ’ਤੇ 30 ਸਾਲ ਬਾਅਦ ਸਦਾਨਾ ਨੂੰ ਮਿਲੀ ਕਾਜੋਲ ਦੇਵਗਨ

ਮੁੰਬਈ (ਬਿਊਰੋ)– ਨਿਰਦੇਸ਼ਕ ਰੇਵਤੀ ਦੁਆਰਾ ਨਿਰਦੇਸ਼ਿਤ ਫ਼ਿਲਮ ‘ਸਲਾਮ ਵੈਂਕੀ’ ਦੇ ਸੈੱਟ ’ਤੇ 30 ਸਾਲ ਬਾਅਦ ਕਾਜੋਲ ਦੇਵਗਨ, ਸਦਾਨਾ ਨੂੰ ਮਿਲੀ। ਕਮਲ ਸਦਾਨਾ ਨੂੰ ਕਾਜੋਲ ਦੀ 1991 ’ਚ ਪਹਿਲੀ ਫ਼ਿਲਮ ‘ਬੇਖੁਦੀ’ ’ਚ ਦੇਖਿਆ ਗਿਆ ਸੀ।

ਫ਼ਿਲਮ ‘ਸਲਾਮ ਵੈਂਕੀ’ ’ਚ ਕਾਜੋਲ ਤੋਂ ਇਲਾਵਾ ਵਿਸ਼ਾਲ ਜੇਠਵਾ, ਰਾਜੀਵ ਖੰਡੇਲਵਾਲ, ਪ੍ਰਕਾਸ਼ ਰਾਜ ਤੇ ਰਾਹੁਲ ਬੋਸ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ’ਚ ਅਾਮਿਰ ਖ਼ਾਨ ਦੀ ਅਹਿਮ ਭੂਮਿਕਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਕਨੈਕਟ ਮੀਡੀਆ ਦੁਆਰਾ ਪੇਸ਼ ਕੀਤੀ ਗਈ ਤੇ ਸੂਰਜ ਸਿੰਘ, ਸ਼ਰਧਾ ਅਗਰਵਾਲ ਤੇ ਵਰਸ਼ਾ ਕੁਕਰੇਜਾ ਦੁਆਰਾ ਨਿਰਮਿਤ ਬੀ. ਐੱਲ. ਆਈ. ਵੀ. ਪ੍ਰੋਡਕਸ਼ਨ ਤੇ ਆਰ. ਟੀ. ਕੇ. ਈ. ਸਟੂਡੀਓ ਦੇ ਤਹਿਤ ਬਣੀ ਇਹ ਫ਼ਿਲਮ 9 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਫ਼ਿਲਮ ’ਚ ਮਾਂ-ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਜਾਵੇਗਾ। ਕਿਵੇਂ ਇਕ ਮਾਂ ਆਪਣੇ ਬੀਮਾਰ ਪੁੱਤ ਲਈ ਅਜਿਹੀਆਂ ਚੀਜ਼ਾਂ ਕਰਦੀ ਹੈ, ਜਿਸ ਨਾਲ ਉਸ ਦੇ ਪੁੱਤ ਨੂੰ ਖ਼ੁਸ਼ੀ ਮਿਲਦੀ ਹੈ। ਇਹ ਸਭ ਤੁਸੀਂ 9 ਦਸੰਬਰ ਨੂੰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦੇਖੋਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News