ਕਰਨ ਜੌਹਰ ਨੇ ਫੜ੍ਹੀ ਕਾਜੋਲ ਦੀ ਚੋਰੀ, ਦੱਸਿਆ ਅਜੇ ਦੇਵਗਨ ਤੋਂ ਪਹਿਲਾਂ ਇਸ ਅਦਾਕਾਰ ਦੀ ਸੀ ਦੀਵਾਨੀ

Monday, May 20, 2024 - 05:29 PM (IST)

ਕਰਨ ਜੌਹਰ ਨੇ ਫੜ੍ਹੀ ਕਾਜੋਲ ਦੀ ਚੋਰੀ, ਦੱਸਿਆ ਅਜੇ ਦੇਵਗਨ ਤੋਂ ਪਹਿਲਾਂ ਇਸ ਅਦਾਕਾਰ ਦੀ ਸੀ ਦੀਵਾਨੀ

ਮੁੰਬਈ (ਬਿਊਰੋ): 90 ਦੇ ਦਹਾਕੇ 'ਚ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀਆਂ ਕਈ ਅਦਾਕਾਰਾਂ ਦੀਵਾਨੀਆਂ ਸਨ ਅਤੇ ਕਾਜੋਲ ਵੀ ਉਨ੍ਹਾਂ 'ਚੋਂ ਇਕ ਹੈ। ਅਜੈ ਦੇਵਗਨ ਨੂੰ ਮਿਲਣ ਤੋਂ ਪਹਿਲਾਂ ਕਾਜੋਲ ਅਕਸ਼ੈ ਕੁਮਾਰ ਨੂੰ ਪਸੰਦ ਕਰਦੀ ਸੀ। ਕਾਜੋਲ ਦੇ ਇਸ ਇਕ ਪਾਸੜ ਪਿਆਰ ਨੂੰ ਉਸ ਦੇ ਦੋਸਤ ਨੇ ਮਹਿਸੂਸ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਦੀ ਸ਼ੂਟਿੰਗ ਛੱਡ ਵੋਟ ਪਾਉਣ ਪੁੱਜੇ ਆਮਿਰ ਖ਼ਾਨ, ਨਿਭਾਇਆ ਨਾਗਰਿਕ ਹੋਣ ਦਾ ਫਰਜ਼

ਦੱਸ ਦਈਏ ਕਿ ਇਹ ਦੋਸਤ ਕੋਈ ਹੋਰ ਨਹੀਂ ਸਗੋਂ ਕਰਨ ਜੌਹਰ ਹਨ। ਕਾਜੋਲ ਅਤੇ ਕਰਨ ਜੌਹਰ ਦੀ ਮੁਲਾਕਾਤ ਰਿਸ਼ੀ ਕਪੂਰ ਦੀ ਫਿਲਮ 'ਹਿਨਾ' ਦੀ ਪਾਰਟੀ ਦੌਰਾਨ ਹੋਈ ਸੀ। ਇਸ ਦੌਰਾਨ ਕਰਨ ਨੇ ਦੇਖਿਆ ਕਿ ਉਹ ਕਿਸੇ ਨੂੰ ਲੱਭ ਰਹੀ ਸੀ। ਕਰਨ ਜੌਹਰ ਨੂੰ ਜਦੋਂ ਪਤਾ ਲੱਗਾ ਕਿ ਉਹ ਪਾਰਟੀ 'ਚ ਅਕਸ਼ੈ ਕੁਮਾਰ ਨੂੰ ਹੀ ਲੱਭ ਰਹੀ ਹੈ ਤਾਂ ਕਰਨ ਨੇ ਵੀ ਉਸ ਨਾਲ ਮਿਲ ਕੇ ਲੱਗਾ ਤਾਂ  ਅਕਸ਼ੈ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਅਕਸ਼ੈ ਕੁਮਾਰ ਨਹੀਂ ਮਿਲਿਆ ਤਾਂ ਦੋਵੇਂ ਬੈਠ ਗਏ। ਇਸ ਘਟਨਾ ਤੋਂ ਬਾਅਦ ਕਾਜੋਲ ਅਤੇ ਕਰਨ ਜੌਹਰ ਚੰਗੇ ਦੋਸਤ ਬਣ ਗਏ। ਕਰਨ ਜੌਹਰ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇਹ ਕਹਾਣੀ ਸੁਣਾਈ ਸੀ।

ਇਹ ਖ਼ਬਰ ਵੀ ਪੜ੍ਹੋ - ਯਾਮੀ ਗੌਤਮ ਅਤੇ ਆਦਿਤਿਆ ਧਰ ਦੇ ਘਰ ਗੂੰਜੀਆਂ ਕਿਲਕਾਰੀਆ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਜੋਲ ਜਲਦੀ ਹੀ ਰਹੱਸ-ਥ੍ਰਿਲਰ ਫਿਲਮ 'ਦੋ ਪੱਤੀ' 'ਚ ਨਜ਼ਰ ਆਵੇਗੀ। ਇਸ 'ਚ ਉਨ੍ਹਾਂ ਦੀ ਕੋ-ਸਟਾਰ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਹੋਵੇਗੀ।


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Anuradha

Content Editor

Related News