ਵੈਂਕਟੇਸ਼ ਦੇ ਕਿਰਦਾਰ ’ਚ ਢਲਣ ਲਈ DMD ਮਰੀਜ਼ਾਂ ਦੇ ਕਈ ਵੀਡੀਓਜ਼ ਦੇਖੇ : ਜੇਠਵਾ

11/27/2022 4:21:41 PM

ਮੁੰਬਈ (ਬਿਊਰੋ) : ਕਾਜੋਲ-ਰੇਵਤੀ ਦੀ ‘ਸਲਾਮ ਵੈਂਕੀ’ ਦੇ ਟਰੇਲਰ ਨੇ ਦੇਸ਼ ਭਰ ’ਚ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਕਾਜੋਲ ਇਕ ਵਾਰ ਫਿਰ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹੈ। ਨਾਲ ਹੀ ‘ਮਰਦਾਨੀ 2’ ਲਈ ਉਸ ਨੂੰ ਮਿਲੇ ਪਿਆਰ ਤੇ ਪ੍ਰਸ਼ੰਸਾ ਤੋਂ ਬਾਅਦ, ਵਿਸ਼ਾਲ ਜੇਠਵਾ ਆਪਣੀ ਸ਼ਾਨਦਾਰ ਅਦਾਕਾਰੀ ਦੇ ਹੁਨਰ ਨਾਲ ਦਿਲ ਜਿੱਤਣ ਲਈ ਤਿਆਰ ਹੈ। ‘ਸਲਾਮ ਵੈਂਕੀ’ ’ਚ ਜੇਠਵਾ ਨੇ ਵੈਂਕਟੇਸ਼ ਦਾ ਕਿਰਦਾਰ ਨਿਭਾਇਆ ਹੈ, ਜਿਸ ਦੀ ਸਿਹਤ ਤੇਜ਼ੀ ਨਾਲ ਵਿਗੜ ਰਹੀ ਹੈ। ਫਿਰ ਵੀ ਉਹ ਆਪਣੀ ਮਾਂ ਵਾਂਗ ਹਰ ਪਲ ਖੁਸ਼ੀ ਨਾਲ ਜਿਉਣ ਲਈ ਤਿਆਰ ਹੈ। 

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਸੋਨਮ ਬਾਜਵਾ 'ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)

ਦੱਸ ਦਈਏ ਕਿ ਵਿਸ਼ਾਲ ਜੇਠਵਾ ਨੇ ਵੈਂਕਟੇਸ਼ ਦੇ ਕਿਰਦਾਰ ਬਾਰੇ ਦੱਸਿਆ ਕਿ ਇਸ ਕਿਰਦਾਰ ’ਚ ਆਉਣ ਲਈ ਮੈਂ ਡੀ. ਐੱਮ. ਡੀ. ਮਰੀਜ਼ਾਂ ਦੇ ਬਹੁਤ ਸਾਰੇ ਵੀਡੀਓ ਦੇਖੋ, ਕਿਉਂਕਿ ਇਹ ਇਕ ਦੁਰਲੱਭ ਬਿਮਾਰੀ ਹੈ ਤੇ ਬਹੁਤ ਸਾਰੇ ਲੋਕ ਇਸ ਬਾਰੇ ਨਹੀਂ ਜਾਣਦੇ ਹਨ। ਮਰੀਜ਼ ਕਿਵੇਂ ਵਿਵਹਾਰ ਕਰਦਾ ਹੈ, ਉਹ ਕਿਵੇਂ ਗੱਲ ਕਰਦਾ ਹੈ, ਉਨ੍ਹਾਂ ਦੀ ਸਰੀਰ ਦੀ ਭਾਸ਼ਾ, ਉਨ੍ਹਾਂ ਦੇ ਪੂਰੇ ਦਿਨ ਦੀ ਰੁਟੀਨ ਤੇ ਮੈਂ ਇਸ ਨੂੰ ਸਮਝਣ ਤੇ ਜਾਣਕਾਰੀ ਇਕੱਠੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਿਰਦਾਰ ਨੂੰ ਅਸਲੀਅਤ ਨਾਲ ਨਿਭਾਉਣ ਲਈ ਆਪਣਾ ਪੂਰਾ ਜ਼ੋਰ ਲਾਇਆ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


sunita

Content Editor

Related News