ਦੁਰਗਾ ਪੰਡਾਲ ''ਚ ਕਾਜੋਲ ਨੇ ਲਾਈ ਜਯਾ ਬੱਚਨ ਦੀ ਕਲਾਸ, ਵੀਡੀਓ ਵਾਇਰਲ

10/04/2022 12:32:19 PM

ਮੁੰਬਈ (ਬਿਊਰੋ) : ਦੇਸ਼ ਭਰ 'ਚ ਅੱਜ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਕਈ ਥਾਵਾਂ 'ਚ ਦੁਰਗਾ ਪੂਜਾ ਦਾ ਆਯੋਜਨ ਕੀਤਾ ਹੈ। ਨਰਾਤਿਆਂ ਦੇ ਇਸ ਸ਼ੁਭ ਮੌਕੇ 'ਤੇ ਕਈ ਫ਼ਿਲਮੀ ਸਿਤਾਰੇ ਵੀ ਮਾਤਾ ਰਾਣੀ ਦੀ ਸ਼ਰਧਾ 'ਚ ਲੀਨ ਹੋਏ ਨਜ਼ਰ ਆਏ। ਹਾਲ ਹੀ 'ਚ ਕਾਜੋਲ ਤੇ ਜਯਾ ਬੱਚਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਕਾਜੋਲ ਵੱਲੋਂ ਦੁਰਗਾ ਪੂਜਾ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਜਯਾ ਬੱਚਨ, ਨਿਰਦੇਸ਼ਕ ਅਯਾਨ ਮੁਖਰਜੀ ਸਣੇ ਕਈ ਸਿਤਾਰੇ ਮਾਤਾ ਰਾਣੀ ਦੇ ਪੰਡਾਲ 'ਚ ਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਕਾਜੋਲ ਅਦਾਕਾਰਾ ਜਯਾ ਬੱਚਨ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆਈ।

PunjabKesari

ਕਾਜੋਲ ਨੇ ਜਯਾ ਬੱਚਨ ਨਾਲ ਅਜਿਹਾ ਮਜ਼ਾਕ ਕੀਤਾ, ਜਿਸ ਦੇ ਚੱਲਦੇ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਜਯਾ ਬੱਚਨ ਮਾਸਕ ਪਾ ਕੇ ਕਾਜੋਲ ਕੋਲ ਖੜ੍ਹੀ ਨਜ਼ਰ ਆ ਰਹੀ ਹੈ ਅਤੇ ਦੋਵੇਂ ਪਾਪਰਾਜ਼ੀ ਸਾਹਮਣੇ ਪੋਜ਼ ਦੇ ਰਹੀਆਂ ਹਨ। ਅਜਿਹੀ ਸਥਿਤੀ 'ਚ ਕਾਜੋਲ ਜਯਾ ਬੱਚਨ ਨੂੰ ਆਖਦੀ ਹੈ- ''ਮਾਸਕ ਹਟਾਉਣਾ ਪਵੇਗਾ।''

ਦੱਸਣਯੋਗ ਹੈ ਕਿ ਕਾਜੋਲ ਤੇ ਜਯਾ ਬੱਚਨ ਜੁਹੂ ਦੇ ਦੁਰਗਾ ਪੰਡਾਲ 'ਚ ਦਰਸ਼ਨਾਂ ਲਈ ਪਹੁੰਚੀਆਂ ਸਨ। ਪ੍ਰਸ਼ੰਸਕ ਦੋਵਾਂ ਅਦਾਕਾਰਾਂ ਦੇ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੂੰ ਕਾਜੋਲ ਦਾ ਇਹ ਅੰਦਾਜ਼ ਬਿਲਕੁਲ ਵੀ ਪਸੰਦ ਨਹੀਂ ਆਇਆ।

PunjabKesari

ਲੋਕ ਇਸ ਵੀਡੀਓ 'ਤੇ ਵੱਖ-ਵੱਖ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ ਨੂੰ ਵੇਖ ਕੇ ਕਈ ਫੈਨਜ਼ ਕਾਜੋਲ ਨੂੰ ਜਯਾ ਬੱਚਨ ਨਾਲ ਅਜਿਹਾ ਵਿਵਹਾਰ ਕਰਨ ਲਈ ਟਰੋਲ ਵੀ ਕਰ ਰਹੇ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News