ਕਾਜਲ ਅਗਰਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਦੇਖੋ ਖੂਬਸੂਰਤ ਤਸਵੀਰਾਂ

04/09/2022 5:07:33 PM

ਮੁੰਬਈ- ਅਦਾਕਾਰਾ ਕਾਜਲ ਅਗਰਵਾਲ ਦੇ ਘਰ ਬਹੁਤ ਜਲਦ ਬੱਚੇ ਦੀ ਕਿਲਕਾਰੀ ਗੂੰਜਣ ਵਾਲੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਟਾਈਮ ਨੂੰ ਖੂਬ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਕਾਜਲ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ ਜਿਸ ਦੀ ਤਸਵੀਰ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜੋ ਖੂਬ ਚਰਚਾ 'ਚ ਰਹੀ ਹੈ।

PunjabKesari
ਤਸਵੀਰ 'ਚ ਕਾਜਲ ਪੀਚ ਰੰਗ ਦੇ ਰਫਲਡ ਗਾਊਨ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਗਾਰਜੀਅਸ ਲੱਗ ਰਹੀ ਹੈ। ਕਾਜਲ ਬੇਬੀ ਬੰਪ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ।

PunjabKesari

ਤਸਵੀਰ ਸਾਂਝੀ ਕਰ ਕਾਜਲ ਨੇ ਲਿਖਿਆ-'ਇਕ ਸਮਾਂ ਤੁਹਾਨੂੰ ਲੱਗਦਾ ਹੈ ਕਿ ਸਭ ਚੀਜ਼ਾਂ ਤੁਹਾਡੇ ਕੰਟਰੋਲ 'ਚ ਹੈ ਤਾਂ ਉਧਰ ਦੂਜੇ ਮੋਮੈਂਟ 'ਚ ਤੁਹਾਨੂੰ ਲੱਗਦਾ ਹੈ ਸਭ ਖਰਾਬ ਹੈ। ਤੁਸੀਂ ਇਹ ਸੋਚਦੇ ਹੋ ਕਿ ਬੈੱਡ ਟਾਈਮ ਤੱਕ ਕਿੰਝ ਮੈਨੇਜ ਕਰੋ ਅਤੇ ਇਨੀਂ ਦਿਨੀਂ, ਹਫਤਿਆਂ ਅਤੇ ਮਹੀਨਿਆਂ 'ਚ ਆਪਣੇ ਬੱਚਿਆਂ ਅਤੇ ਆਪਣੇ ਦੋਸਤਾਂ ਨਾਲ ਪਿਆਰ ਕਰਨ ਦੇ ਦੌਰਾਨ, ਕਦੇ-ਕਦੇ ਅਸੀਂ ਇਹ ਭੁੱਲ ਜਾਂਦੇ ਹਨ ਕਿ ਖੁਸ਼ੀ, ਉਦਾਸੀ, ਚਿੰਤਾ, ਦਿਲ ਟੁੱਟਣ ਵਰਗੀਆਂ ਫੀਲਿੰਗਸ ਸਾਡੀਆਂ ਅਨੋਖੀਆਂ ਕਹਾਣੀਆਂ ਨੂੰ ਇਕੱਠੇ ਜੋੜਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਬਣਾਉਂਦਾ ਹੈ'। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਿਆਰ ਦੇ ਰਹੇ ਹਨ।

 PunjabKesari
ਦੱਸ ਦੇਈਏ ਕਿ ਕਾਜਲ ਨੇ 30 ਅਕਤੂਬਰ 2020 ਨੂੰ ਗੌਤਮ ਨਾਲ ਵਿਆਹ ਕੀਤਾ ਸੀ। ਵਿਆਹ 'ਚ ਪਰਿਵਾਰ ਦੇ ਲੋਕ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਨਵੇਂ ਸਾਲ ਦੇ ਮੌਕੇ 'ਤੇ ਅਦਾਕਾਰ ਨੇ ਆਪਣੀ ਪ੍ਰੈਗਨੈਂਸੀ ਦੀ ਘੋਸ਼ਣਾ ਕੀਤੀ ਸੀ।


Aarti dhillon

Content Editor

Related News