ਕਾਜਲ ਅਗਰਵਾਲ ਜਲਦ ਬਣੇਗੀ ਮਾਂ, ਪ੍ਰੈਗਨੈਂਸੀ ਦੀ ਖ਼ਬਰ ਨੂੰ ਪਤੀ ਗੌਤਮ ਕਿਚਲੂ ਨੇ ਕੀਤਾ ਕੰਫਰਮ

Sunday, Jan 02, 2022 - 01:50 PM (IST)

ਕਾਜਲ ਅਗਰਵਾਲ ਜਲਦ ਬਣੇਗੀ ਮਾਂ, ਪ੍ਰੈਗਨੈਂਸੀ ਦੀ ਖ਼ਬਰ ਨੂੰ ਪਤੀ ਗੌਤਮ ਕਿਚਲੂ ਨੇ ਕੀਤਾ ਕੰਫਰਮ

ਨਵੀਂ ਦਿੱਲੀ (ਬਿਊਰੋ) : ਅਦਾਕਾਰਾ ਕਾਜਲ ਅਗਰਵਾਲ ਮਾਂ ਬਣਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਉਸ ਦੇ ਪਤੀ ਗੌਤਮ ਕਿਚਲੂ ਨੇ ਸ਼ੋਸ਼ਲ ਮੀਡੀਆ 'ਤੇ ਇਕ ਪੋਸਟ ਦੇ ਜ਼ਰੀਏ ਦਿੱਤੀ। ਪਹਿਲਾਂ ਇਸ ਗੱਲ ਦਾ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਸੀ ਪਰ ਹੁਣ ਇਸ ਜੋੜੇ ਨੇ ਆਪ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਾਜਲ ਅਗਰਵਾਲ ਦੀ ਤਸਵੀਰ ਨਾਲ ਗੌਤਮ ਕਿਚਲੂ ਨੇ ਗਰਭਵਤੀ ਔਰਤ ਦੀ ਇਮੋਜ਼ੀ ਸ਼ੇਅਰ ਕੀਤੀ ਹੈ। ਕਾਜਲ ਅਗਰਵਾਲ ਦੀ ਤਸਵੀਰ ਸ਼ੇਅਰ ਕਰਨ ਦੇ ਨਾਲ ਗੌਤਮ ਕਿਚਲੂ ਨੇ ਲਿਖਿਆ ਹੈ, ''2022 ਦੇ ਵੱਲ ਦੇਖ ਰਿਹਾ ਹਾਂ।'' ਇਸ ਨਾਲ ਉਨ੍ਹਾਂ ਨੇ ਗਰਭਵਤੀ ਔਰਤ ਦੀ ਈਮੋਜ਼ੀ ਵੀ ਸਾਂਝੀ ਕੀਤੀ ਹੈ। ਤਸਵੀਰ 'ਚ ਕਾਜਲ ਅਗਰਵਾਲ ਮੇਜ਼ ਉੱਪਰ ਬੈਠੀ ਹੈ ਤੇ ਕਮਰੇ ਵੱਲ ਦੇਖ ਰਹੀ ਹੈ।

PunjabKesari

ਕਾਜਲ ਅਗਰਵਾਲ 'ਬੇਬੀ ਬੰਪ' ਦਿਖਾਉਂਦੀ ਆਈ ਨਜ਼ਰ
ਦੋਵਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਹ 'ਬੇਬੀ ਬੰਪ' ਦਿਖਾਉਂਦੇ ਨਜ਼ਰ ਆ ਰਹੇ ਸਨ। ਤਸਵੀਰ ਸ਼ੇਅਰ ਕਰਦੇ ਹੋਏ ਕਾਜਲ ਅਗਰਵਾਲ ਨੇ ਲਿਖਿਆ ਸੀ, ''ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਮੈਂ ਪੁਰਾਣੀ ਸੀ, ਹੁਣ ਮੈਂ ਨਵੀਂ ਸ਼ੁਰੂਆਤ ਕਰ ਰਹੀ ਹਾਂ। ਹੈਪੀ ਨਿਊ ਯੀਅਰ ਫੈਮਲੀ।'' 

PunjabKesari

ਦੱਸਣਯੋਗ ਹੈ ਕਿ ਕਾਜਲ ਅਗਰਵਾਲ ਤੇ ਗੌਤਮ ਕਿਚਲੂ ਨੇ ਅਕਤੂਬਰ 2020 'ਚ ਮੁੰਬਈ 'ਚ ਵਿਆਹ ਕਰਵਾਇਆ ਸੀ। ਕਾਜਲ ਅਗਰਵਾਲ ਫ਼ਿਲਮ ਅਦਾਕਾਰਾ ਹੈ। ਉਸ ਦੀਆਂ ਫ਼ਿਲਮਾਂ ਕਾਫ਼ੀ ਪਸੰਦ ਕੀਤੀਆ ਜਾਂਦੀਆਂਹਨ। ਉਹ ਸ਼ੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

 
 
 
 
 
 
 
 
 
 
 
 
 
 
 

A post shared by Gautam Kitchlu (@kitchlug)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News