ਅਫ਼ਗਾਨਿਸਤਾਨ ’ਚ ਜਨਮੇ ਕਾਦਰ ਖ਼ਾਨ ਦੀ ਮੁੰਬਈ ਨੇ ਬਦਲੀ ਸੀ ਕਿਸਮਤ, 1500 ਰੁਪਏ ਇਕੱਠੇ ਦੇਖ ਹੋਏ ਸਨ ਹੈਰਾਨ

Friday, Oct 22, 2021 - 11:13 AM (IST)

ਅਫ਼ਗਾਨਿਸਤਾਨ ’ਚ ਜਨਮੇ ਕਾਦਰ ਖ਼ਾਨ ਦੀ ਮੁੰਬਈ ਨੇ ਬਦਲੀ ਸੀ ਕਿਸਮਤ, 1500 ਰੁਪਏ ਇਕੱਠੇ ਦੇਖ ਹੋਏ ਸਨ ਹੈਰਾਨ

ਮੁੰਬਈ (ਬਿਊਰੋ)– ਅਜ਼ੀਜ਼ ਤੇ ਮਸ਼ਹੂਰ ਕਲਾਕਾਰ ਕਾਦਰ ਖ਼ਾਨ ਦਾ ਕੱਦ ਹਿੰਦੀ ਸਿਨੇਮਾ ’ਚ ਕਾਫੀ ਵੱਡਾ ਹੈ। ਅਦਾਕਾਰੀ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮਾਂ ਲਈ ਸਦਾਬਹਾਰ ਡਾਇਲਾਗ ਵੀ ਲਿਖੇ ਹਨ। ਕਾਦਰ ਖ਼ਾਨ ਨੇ ਫ਼ਿਲਮਾਂ ’ਚ ਆਪਣੇ ਵੱਖਰੇ ਕਿਰਦਾਰਾਂ ਨਾਲ ਵੱਡੇ ਪਰਦੇ ’ਤੇ ਅਮਿੱਟ ਛਾਪ ਛੱਡੀ ਹੈ। ਕਾਦਰ ਖ਼ਾਨ ਦਾ ਜਨਮ 22 ਅਕਤੂਬਰ, 1937 ਨੂੰ ਕਾਬੁਲ, ਅਫ਼ਗਾਨਿਸਤਾਨ ’ਚ ਹੋਇਆ ਸੀ। ਉਹ ਆਪਣੇ ਮਾਪਿਆਂ ਦਾ ਚੌਥਾ ਬੱਚਾ ਸੀ। ਕਾਦਰ ਖ਼ਾਨ ਤੋਂ ਪਹਿਲਾਂ ਉਨ੍ਹਾਂ ਦੇ ਸਾਰੇ ਭੈਣ-ਭਰਾ ਦੀ ਮੌਤ 8 ਸਾਲ ਦੀ ਉਮਰ ਦੇ ਨੇੜੇ-ਤੇੜੇ ਹੋ ਜਾਂਦੀ ਸੀ।

PunjabKesari

ਇਸ ਕਾਰਨ ਉਨ੍ਹਾਂ ਦੇ ਮਾਪਿਆਂ ਨੂੰ ਲੱਗਾ ਕਿ ਅਫ਼ਗਾਨਿਸਤਾਨ ਦੀ ਧਰਤੀ ਉਨ੍ਹਾਂ ਦੇ ਬੱਚਿਆਂ ਲਈ ਸਹੀ ਨਹੀਂ ਹੈ, ਜਿਸ ਤੋਂ ਬਾਅਦ ਉਹ ਅਫ਼ਗਾਨਿਸਤਾਨ ਛੱਡ ਕੇ ਮੁੰਬਈ, ਭਾਰਤ ਵੱਸ ਗਏ। ਘਰ ਦੀ ਮਾੜੀ ਮਾਲੀ ਹਾਲਤ ਕਾਰਨ ਕਾਦਰ ਖ਼ਾਨ ਦਾ ਪਰਿਵਾਰ ਮੁੰਬਈ ਦੇ ਕਮਾਠੀਪੁਰਾ ਇਲਾਕੇ ’ਚ ਰਹਿੰਦਾ ਸੀ। ਇਹ ਮੁੰਬਈ ਦਾ ਸਭ ਤੋਂ ਗੰਦਾ ਖੇਤਰ ਮੰਨਿਆ ਜਾਂਦਾ ਹੈ। ਘਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਇਕ ਵਾਰ ਕਾਦਰ ਖ਼ਾਨ ਨੇ ਆਪਣੇ ਗੁਆਂਢੀ ਦੇ ਬੱਚਿਆਂ ਦੇ ਨਾਲ ਬਾਹਰ ਕੰਮ ਕਰਨ ਦਾ ਫ਼ੈਸਲਾ ਕੀਤਾ।

PunjabKesari

ਉਹ ਬੱਚੇ 2-3 ਰੁਪਏ ’ਚ ਕੰਮ ਕਰਦੇ ਸਨ। ਪਰਿਵਾਰ ਦੀ ਮਾੜੀ ਵਿੱਤੀ ਹਾਲਤ ਨੂੰ ਦੇਖਦਿਆਂ ਕਾਦਰ ਖ਼ਾਨ ਘਰ ਦੇ ਬਾਹਰ ਕੰਮ ਕਰਨ ਲਈ ਉਨ੍ਹਾਂ ਦੇ ਨਾਲ ਜਾਣ ਲੱਗੇ ਤਾਂ ਪਿਛਿਓਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੀ ਮਾਂ ਨੇ ਰੋਕਿਆ ਤੇ ਉਨ੍ਹਾਂ ਨੂੰ ਸਮਝਾਇਆ ਕਿ ਜੇ ਉਹ 2-3 ਰੁਪਏ ਦੀ ਨੌਕਰੀ ਕਰਦਾ ਹੈ ਤਾਂ ਉਹ ਸਿਰਫ਼ ਇੰਨਾ ਹੀ ਕਮਾ ਸਕੇਗਾ। ਇਕ ਅਮੀਰ ਵਿਅਕਤੀ ਬਣਨ ਲਈ ਕਾਦਰ ਖ਼ਾਨ ਦੀ ਮਾਂ ਨੇ ਉਨ੍ਹਾਂ ਨੂੰ ਵਧੇਰੇ ਪੜ੍ਹਾਈ ਕਰਨ ਦੀ ਸਲਾਹ ਦਿੱਤੀ। ਆਪਣੀ ਮਾਂ ਦੀ ਸਲਾਹ ਤੋਂ ਬਾਅਦ ਕਾਦਰ ਖ਼ਾਨ ਨੇ ਸਖ਼ਤ ਪੜ੍ਹਾਈ ਸ਼ੁਰੂ ਕੀਤੀ।

PunjabKesari

ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਫਿਰ ਕਾਲਜ ’ਚ ਨਾਟਕ ਲਿਖਣੇ ਸ਼ੁਰੂ ਕੀਤੇ। ਛੇਤੀ ਹੀ ਉਹ ਇਕ ਕਾਲਜ ’ਚ ਲੈਕਚਰਾਰ ਬਣ ਗਏ। ਹਾਲਾਂਕਿ ਕਾਦਰ ਖ਼ਾਨ ਨੇ ਨਾਟਕ ਲਿਖਣੇ ਬੰਦ ਨਹੀਂ ਕੀਤੇ। ਫਿਰ ਇਕ ਦਿਨ ਉਨ੍ਹਾਂ ਨੇ ਆਪਣਾ ਨਾਟਕ ਲੋਕਲ ਟ੍ਰੇਨ ਕੀਤਾ। ਇਸ ਨਾਟਕ ’ਚ ਅਦਾਕਾਰੀ ਦੇ ਨਾਲ ਉਨ੍ਹਾਂ ਨੇ ਇਸ ਦੇ ਡਾਇਲਾਗਜ਼ ਵੀ ਲਿਖੇ ਤੇ ਨਿਰਦੇਸ਼ਿਤ ਕੀਤੇ। ਉਨ੍ਹਾਂ ਦੇ ਨਾਟਕ ਨਿਰਦੇਸ਼ਕ ਨਰਿੰਦਰ ਬੇਦੀ ਨੇ ਇਸ ਨੂੰ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ ਨਰਿੰਦਰ ਬੇਦੀ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ‘ਜਵਾਨੀ ਦੀਵਾਨੀ’ ’ਚ ਕੰਮ ਕਰਨ ਦਾ ਮੌਕਾ ਦਿੱਤਾ।

PunjabKesari

ਕਾਦਰ ਖ਼ਾਨ ਨੇ ਨਾ ਸਿਰਫ਼ ਸੰਵਾਦ ਲਿਖੇ, ਸਗੋਂ ਇਸ ਫ਼ਿਲਮ ਲਈ ਅਦਾਕਾਰੀ ਵੀ ਕੀਤੀ। ਕਾਦਰ ਖ਼ਾਨ ਨੂੰ ਇਸ ਫ਼ਿਲਮ ਲਈ 1500 ਰੁਪਏ ਫੀਸ ਮਿਲੀ ਸੀ। ਇਹ ਪਹਿਲੀ ਵਾਰ ਸੀ, ਜਦੋਂ ਕਾਦਰ ਖ਼ਾਨ ਨੇ 1500 ਰੁਪਏ ਇਕੱਠੇ ਦੇਖੇ ਸਨ। ਕਾਦਰ ਖ਼ਾਨ ਉਹ ਪੈਸੇ ਲੈਣ ਤੋਂ ਬਾਅਦ ਬਹੁਤ ਹੈਰਾਨ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਹਿੰਦੀ ਸਿਨੇਮਾ ’ਚ ਆਪਣੀ ਜਗ੍ਹਾ ਬਣਾ ਲਈ ਤੇ ਵੱਡੇ ਪਰਦੇ ’ਤੇ ਆਪਣੀ ਅਦਾਕਾਰੀ ਦੇ ਵੱਖੋ-ਵੱਖਰੇ ਰੰਗ ਦਿਖਾਏ।

PunjabKesari

ਕਾਦਰ ਖ਼ਾਨ ਨੇ ਆਪਣੇ ਕਰੀਅਰ ’ਚ ਲਗਭਗ 300 ਫ਼ਿਲਮਾਂ ’ਚ ਕੰਮ ਕੀਤਾ ਹੈ, ਜਿਸ ’ਚ ‘ਦਾਗ’, ‘ਸੁਹਾਗ’, ‘ਕੁਰਬਾਨੀ’, ‘ਨਸੀਬ’, ‘ਯਾਰਾਨਾ’, ‘ਕੁਲੀ’, ‘ਆਂਟੀ ਨੰਬਰ 1’, ‘ਦੁਲਹੇ ਰਾਜਾ’, ‘ਅੱਖੀਓਂ ਸੇ ਗੋਲੀ ਮਾਰੇ’ ਤੇ ‘ਦੀਵਾਨਾ ਮੈਂ ਦੀਵਾਨਾ’ ਸ਼ਾਮਲ ਹਨ ਤੇ ਕੁਝ 250 ਫ਼ਿਲਮਾਂ ਦੇ ਸੰਵਾਦ ਲਿਖੇ ਹਨ। ਉਨ੍ਹਾਂ ਨੇ ਆਪਣੀਆਂ ਜ਼ਿਆਦਾਤਰ ਫ਼ਿਲਮਾਂ ਲਈ ਸੰਵਾਦ ਲਿਖੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News