‘ਕੱਚਾ ਬਦਾਮ’ ਵਾਲੇ ਭੁਬਨ ਦੇ ਵਿਗੜੇ ਹਾਲਾਤ, ਰੋਂਦਿਆਂ ਬਿਆਨ ਕੀਤੀ ਸਾਰੀ ਕਹਾਣੀ

03/02/2023 1:23:15 PM

ਮੁੰਬਈ (ਬਿਊਰੋ)– ‘ਕੱਚਾ ਬਦਾਮ’ ਗਾ ਕੇ ਵਾਇਰਲ ਹੋਣ ਵਾਲੇ ਗਾਇਕ ਭੁਬਨ ਬਦਿਆਕਰ ਹੁਣ ਮੁਸੀਬਤ ’ਚ ਫਸ ਗਏ ਹਨ। ਜਿਸ ਗੀਤ ਤੋਂ ਉਸ ਨੂੰ ਇੰਨੀ ਪ੍ਰਸਿੱਧੀ ਮਿਲੀ, ਹੁਣ ਉਹ ਗੀਤ ਗਾਉਣ ਦੇ ਕਾਬਿਲ ਨਹੀਂ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਜਿਵੇਂ ਹੀ ਉਹ ਇਸ ਗੀਤ ਨਾਲ ਵੀਡੀਓ ਜਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਦਾ ਹੈ ਤਾਂ ਉਸ ਨੂੰ ਕਾਪੀਰਾਈਟ ਭੇਜ ਕੇ ਰੋਕਿਆ ਜਾ ਰਿਹਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਗੀਤ ’ਤੇ ਕਾਪੀਰਾਈਟ ਤੋਂ ਉਹ ਪ੍ਰੇਸ਼ਾਨ ਹਨ। ਇਸ ਕਾਰਨ ਉਸ ਨੂੰ ਹੁਣ ਸ਼ੋਅ ਨਹੀਂ ਮਿਲ ਰਹੇ ਹਨ, ਉਹ ਕੁਝ ਵੀ ਨਹੀਂ ਕਮਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭੁਬਨ ਪਿਛਲੇ ਸਾਲ ਉਸ ਸਮੇਂ ਸੁਰਖੀਆਂ ’ਚ ਆਇਆ ਸੀ, ਜਦੋਂ ਉਸ ਦੀ ਮੂੰਗਫਲੀ ਵੇਚਦਿਆਂ ਦੀ ਇਕ ਵੀਡੀਓ ਸਾਹਮਣੇ ਆਈ ਸੀ। ਲੋਕਾਂ ਨੇ ਉਸ ਕਲਿੱਪ ਨੂੰ ਇੰਨਾ ਪਸੰਦ ਕੀਤਾ ਕਿ ਭੁਵਨ ਰਾਤੋਂ-ਰਾਤ ਸਟਾਰ ਬਣ ਗਿਆ। ਲੋਕ ਉਸ ਦੇ ਗੀਤਾਂ ’ਤੇ ਖ਼ੂਬ ਰੀਲਜ਼ ਬਣਾ ਰਹੇ ਸਨ।

ਉਸ ਨੇ ਗੱਲਬਾਤ ਦੌਰਾਨ ਦੱਸਿਆ, ‘‘ਗੋਪਾਲ ਨਾਂ ਦੇ ਵਿਅਕਤੀ ਨੇ ਉਸ ਨੂੰ 3 ਲੱਖ ਰੁਪਏ ਦਿੱਤੇ ਸਨ ਤੇ ਕਿਹਾ ਸੀ ਕਿ ਉਹ ਇਹ ਗੀਤ ਆਪਣੇ ਯੂਟਿਊਬ ਚੈਨਲ ’ਤੇ ਚਲਾਏਗਾ। ਇਸ ਲਈ ਉਨ੍ਹਾਂ ਨੂੰ ਇਹ ਪੈਸੇ ਦਿੱਤੇ।’’ ਭੁਬਨ ਦਾ ਦੋਸ਼ ਹੈ ਕਿ ਹੁਣ ਜਦੋਂ ਵੀ ਉਹ ਇਸ ਗੀਤ ਨੂੰ ਗਾਉਂਦਾ ਹੈ ਤੇ ਪੋਸਟ ਕਰਦਾ ਹੈ ਤਾਂ ਕਾਪੀਰਾਈਟ ਦਾ ਦਾਅਵਾ ਸਾਹਮਣੇ ਆਉਂਦਾ ਹੈ। ਭੁਬਨ ਦਾ ਕਹਿਣਾ ਹੈ ਕਿ ਅਜਿਹਾ ਕਰਨ ਦਾ ਕਾਰਨ ਪੁੱਛਣ ’ਤੇ ਵਿਅਕਤੀ ਕਹਿੰਦਾ ਹੈ ਕਿ ਉਸ ਨੇ ਕਾਪੀਰਾਈਟ ਖਰੀਦ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ’ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਭੁਬਨ ਨੇ ਅੱਗੇ ਕਿਹਾ, ‘‘ਉਸ ਵਿਅਕਤੀ ਨੇ ਪੈਸੇ ਦਿੰਦੇ ਸਮੇਂ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਵੀ ਕਰਵਾਏ ਸਨ। ਮੈਂ ਇਕ ਅਨਪੜ੍ਹ ਵਿਅਕਤੀ ਹਾਂ। ਮੈਨੂੰ ਇਹ ਸਭ ਕੁਝ ਸਮਝ ਨਹੀਂ ਆਉਂਦਾ ਤੇ ਇਸ ਕਾਰਨ ਮੇਰਾ ਫਾਇਦਾ ਉਠਾਇਆ ਗਿਆ ਹੈ।’’

ਸਾਰੇ ਜਾਣਦੇ ਹਨ ਕਿ ਇਸ ਗੀਤ ਤੋਂ ਬਾਅਦ ਭੁਵਨ ਨੂੰ ਕਾਫੀ ਪ੍ਰਸਿੱਧੀ ਮਿਲੀ। ਉਹ ਰਾਤੋਂ-ਰਾਤ ਮਸ਼ਹੂਰ ਹੋ ਗਿਆ ਸੀ। ਉਸ ਨੇ ਬਹੁਤ ਸਾਰੇ ਸ਼ੋਅਜ਼ ਕੀਤੇ, ਬਹੁਤ ਕਮਾਈ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੇ ਪਿੰਡ ’ਚ ਘਰ ਬਣਾਉਣ ਬਾਰੇ ਸੋਚਿਆ ਪਰ ਹੁਣ ਮੌਜੂਦਾ ਹਾਲਾਤ ਫਿਰ ਤੋਂ ਵਿਗੜਨੇ ਸ਼ੁਰੂ ਹੋ ਗਏ ਹਨ। ਉਸ ਦੇ ਘਰ ਦੀ ਉਸਾਰੀ ਦਾ ਕੰਮ ਰੁਕ ਗਿਆ ਹੈ। ਭੁਵਨ ਨੂੰ ਹੁਣ ਚਿੰਤਾ ਹੈ ਕਿ ਜੇਕਰ ਕਾਪੀਰਾਈਟ ਦਾ ਇਹ ਮਾਮਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਸ ਦਾ ਘਰ ਅੱਗੇ ਕਿਵੇਂ ਚੱਲੇਗਾ। ਉਨ੍ਹਾਂ ਨੂੰ ਫਿਰ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ।

ਉਨ੍ਹਾਂ ਕਿਹਾ, ‘‘ਫਿਲਹਾਲ ਕੰਮ ਉਪਲੱਬਧ ਨਹੀਂ ਹੈ। ਹੁਣ ਮੈਂ ਸ਼ੋਅ ’ਚ ਉਹ ਗੀਤ ਨਹੀਂ ਗਾ ਸਕਦੀ। ਛੋਟੀਆਂ-ਛੋਟੀਆਂ ਨੌਕਰੀਆਂ ਕਰਕੇ ਮਹੀਨੇ ਦੇ ਕੁਝ ਹਜ਼ਾਰ ਰੁਪਏ ਕਮਾ ਲੈਂਦਾ ਹਾਂ। ਇਸੇ ਲਈ ਅਸੀਂ ਇਸ ਸਮੇਂ ਜੀਵਨ ਨੂੰ ਚਲਾ ਰਹੇ ਹਾਂ। ਪਤਾ ਨਹੀਂ ਇਹ ਹੋਰ ਕਿੰਨੇ ਦਿਨ ਚੱਲੇਗਾ।’’ ਇਹ ਦੱਸਦੇ ਹੋਏ ਭੁਵਨ ਭਾਵੁਕ ਹੋ ਗਏ ਤੇ ਰੋਣ ਲੱਗ ਪਏ।

ਜਾਣਕਾਰੀ ਮੁਤਾਬਕ ਗੋਪਾਲ ਨਾਮ ਦੇ ਉਕਤ ਵਿਅਕਤੀ ਖ਼ਿਲਾਫ਼ ਅਦਾਲਤ ’ਚ ਮਾਮਲਾ ਦਰਜ ਕੀਤਾ ਗਿਆ ਹੈ। ਦੁਬਰਾਜਪੁਰ ਥਾਣੇ ਦੇ ਇੰਚਾਰਜ ਦਾ ਕਹਿਣਾ ਹੈ ਕਿ ਭੁਵਨ ਨੂੰ ਸਮਝੌਤੇ ਦੇ ਕਾਗਜ਼ ਲੈ ਕੇ ਕਈ ਵਾਰ ਥਾਣੇ ਬੁਲਾਇਆ ਗਿਆ ਹੈ ਪਰ ਉਹ ਨਹੀਂ ਆਇਆ। ਜੇਕਰ ਉਹ ਆਉਂਦੇ ਹਨ, ਸ਼ਿਕਾਇਤ ਮਿਲਦੀ ਹੈ ਤਾਂ ਜਾਂਚ ਸ਼ੁਰੂ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News