ਨਹੀਂ ਰਹੇ ਪੰਜਾਬੀ ਲੋਕ ਗਾਇਕ ਕੇ ਦੀਪ

Thursday, Oct 22, 2020 - 06:41 PM (IST)

ਨਹੀਂ ਰਹੇ ਪੰਜਾਬੀ ਲੋਕ ਗਾਇਕ ਕੇ ਦੀਪ

ਜਲੰਧਰ (ਬਿਊਰੋ) ਇਸ ਸਮੇਂ ਦੀ ਵੱਡੀ ਖਬਰ ਸੰਗੀਤ ਜਗਤ ਤੋਂ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਕੇ ਦੀਪ ਦਾ ਦਿਹਾਂਤ ਹੋ ਗਿਆ ਹੈ। ਕੇ ਦੀਪ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਬੀਮਾਰੀ ਦੇ ਚਲਦਿਆਂ ਹਸਪਤਾਲ ’ਚ ਇਲਾਜ ਅਧੀਨ ਸਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਹੈ। ਕੇ ਦੀਪ ਨੇ ਲੁਧਿਆਣਾ ਦੇ ਦੀਪ ਹਸਪਤਾਲ ’ਚ ਆਖਰੀ ਸਾਹ ਲਏ।

 

ਕੇ ਦੀਪ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ’ਚ ਹੋਵੇਗਾ। 

PunjabKesari

ਦੱਸ ਦਈਏ ਕੀ ਗਾਇਕ ਕੇ ਦੀਪ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ। ਕੇ ਦੀਪ ਤੇ ਜਗਮੋਹਣ ਕੌਰ ਦੀ ਦੋਗਾਣਾ ਜੋੜੀ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਸੀ। 'ਤੇਰਾ ਬੜਾ ਕਰਾਰਾ ਪੂਧਣਾ' ਤੇ 'ਬਾਬਾ ਵੇ ਕਲਾ ਮਰੌੜ' ਸਮੇਤ ਕਈ ਹਿੱਟ ਦੇਣ ਵਾਲੇ ਕੇ ਦੀਪ ਦੇ ਜਾਣ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ ।


author

Lakhan Pal

Content Editor

Related News