ਜੂਹੀ ਚਾਵਲਾ ਦੀਆਂ ਵਧੀਆਂ ਮੁਸ਼ਕਿਲਾਂ, 20 ਲੱਖ ਦਾ ਜੁਰਮਾਨਾ ਭਰਨ ਲਈ ਮਿਲਿਆ ਇਕ ਹਫ਼ਤੇ ਦਾ ਸਮਾਂ
Thursday, Jul 08, 2021 - 09:54 AM (IST)
ਮੁੰਬਈ : ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੂੰ 20 ਲੱਖ ਰੁਪਏ ਦਾ ਹਰਜ਼ਾਨਾ ਭਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਜੂਹੀ ’ਤੇ 5ਜੀ ਵਾਇਰਲੈੱਸ ਨੈੱਟਵਰਕ ਤਕਨਾਲੋਜੀ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕਰਨ ਲਈ ਕਾਨੂੰਨ ਦਾ ਗ਼ਲਤ ਇਸਤੇਮਾਲ ਕਰਨ ਲਈ ਸੁਪਰੀਮ ਕੋਰਟ ਨੇ ਜੁਰਮਾਨਾ ਲਗਾਇਆ ਹੈ। ਜਸਟਿਸ ਜੇਆਰ ਮਿਧਾ ਨੇ ਮਾਮਲੇ ਨੂੰ ਲੈ ਕੇ ਕਿਹਾ ਕਿ ਅਦਾਲਾਤ ਪਟੀਸ਼ਨਕਰਤਾ ਦੇ ਆਚਰਨ ਨੂੰ ਲੈ ਕੇ ਹੈਰਾਨ ਹੈ ਅਤੇ ਸ਼ਾਂਤੀਪੂਰਵਕ ਜੁਰਮਾਨਾ ਜਮ੍ਹਾ ਕਰਨ ਲਈ ਵੀ ਤਿਆਰ ਨਹੀਂ ਹੈ। ਅਦਾਲਤ ਨੇ ਅਦਾਕਾਰਾ ਦੀ ਕੋਰਟ ਫੀਸ ਵਾਪਸ ਕਰਨ ਦੇ ਸਬੰਧ ’ਚ ਤਿੰਨ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਉਸ ਸਮੇਂ ਇਹ ਗੱਲ ਕਹੀ, ਜਦੋਂ ਜੂਹੀ ਚਾਵਲਾ ਦੇ ਵਕੀਲ ਨੇ ਮੁਆਫੀ ਦੀ ਪਟੀਸ਼ਨ ਵਾਪਸ ਲੈਣ ਤੋਂ ਬਾਅਦ ਕਿਹਾ ਕਿ ਜੁਰਮਾਨਾ ਇਕ ਹਫ਼ਤੇ ਜਾਂ ਦਸ ਦਿਨਾਂ ’ਚ ਜਮ੍ਹਾ ਕਰ ਦਿੱਤਾ ਜਾਵੇਗਾ।
ਅਦਾਲਤ ਨੇ ਕਿਹਾ ਇਕ ਪਾਸੇ ਤੁਸੀਂ ਪਟੀਸ਼ਨ ਦਾਇਰ ਕਰਦੇ ਹੋ, ਦੂਜੇ ਪਾਸੇ ਪਟੀਸ਼ਨ ਵਾਪਸ ਲੈਂਦੇ ਹੋ ਅਤੇ ਪਟੀਸ਼ਨਕਰਤਾ ਸਮਾਨ ਦੇ ਨਾਲ ਰਕਮ ਜਮ੍ਹਾ ਵੀ ਨਹੀਂ ਕਰ ਰਿਹਾ। ਅਦਾਲਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਮਾਮਲੇ ’ਚ ਉਦਾਰਤਾ ਦਿਖਾਏ ਅਤੇ ਇਸ ਕੇਸ ਨੂੰ ਕਰਨ ਲਈ ਅਦਾਲਤ ਦੀ ਤੌਹੀਨ ਨਾ ਮੰਨਣਾ। ਤੁਸੀਂ ਕਿਹਾ ਕਿ ਜੁਰਮਾਨਾ ਲਗਾਉਣ ਦੀ ਸ਼ਕਤੀ ਕੋਰਟ ਕੋਲ ਨਹੀਂ ਹੈ ਪਰ ਕੰਟੇਮਪਟ ਦੀ ਸ਼ਕਤੀ ਤਾਂ ਹੈ। ਇਸ ’ਤੇ ਐਡਕਰੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੁਰਮਾਨਾ ਨਹੀਂ ਭਰਿਆ ਜਾਵੇਗਾ ਤੇ ਇਸ ਨੂੰ ਰੱਦ ਕਰਨ ਲਈ ਵੀ ਐਪਲੀਕੇਸ਼ਨ ਨਹੀਂ ਪਾਈ ਗਈ ਹੈ।
ਦੱਸਣਯੋਗ ਹੈ ਕਿ ਹਾਈ ਕੋਰਟ ਨੇ 5ਜੀ ਵਾਇਰਲੈੱਸ ਨੈੱਟਵਰਕ ਤਕਨਾਲੋਜੀ ਖ਼ਿਲਾਫ਼ ਜੂਹੀ ਚਾਵਲਾ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ 30 ਲੱਖ ਦਾ ਜੁਰਮਾਨਾ ਪਾਇਆ ਸੀ। ਕੋਰਟ ਨੇ ਪਟੀਸ਼ਨ ਨੂੰ ਦੋਸ਼ਪੂਰਨ, ਕਾਨੂੰਨ ਦੀ ਦੁਰਵਰਤੋਂ ਅਤੇ ਪਬਲਿਸਿਟੀ ਪਾਉਣ ਦੀ ਕੋਸ਼ਿਸ਼ ਦੱਸਿਆ ਸੀ।