ਇਸ ਦਿਨ ਹੋਵੇਗਾ JUG JUG JIYO ਦਾ ਟ੍ਰੇਲਰ ਰਿਲੀਜ਼

05/18/2022 2:57:20 PM

ਨਵੀਂ ਦਿੱਲੀ: ਵਰੁਣ ਧਵਨ ,ਕਿਆਰਾ ਅਡਵਾਨੀ, ਅਨੀਲ ਕਪੂਰ, ਨੀਤੂ ਕਪੂਰ ,ਮਨੀਸ਼ ਪਾਲ ਅਤੇ ਪ੍ਰਜਾਕਤਾ ਕੋਲੀ ਦੀ ਆਉਣ ਵਾਲੀ ਫ਼ਿਲਮ ‘ਜੁਗ ਜੁਗ ਜੀਓ’ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ’ਚ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ’ਚ ਸਾਰੇ ਕਲਾਕਾਰਾਂ ਨੇ ਮਜ਼ਾਕੀਆ ਵੀਡੀਓਜ਼ ਰਾਹੀਂ ਆਪਣੇ ਕਿਰਦਾਰ ਨੂੰ ਪੇਸ਼ ਕੀਤਾ ਹੈ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਚਰਚਾ ’ਚ ਹਨ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਤਮੰਨਾ ਭਾਟੀਆ ਨੇ ਬਾਡੀ ਹਗਿੰਗ ਮੋਨੋਕ੍ਰੋਮ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

ਅਨੀਲ ਕਪੂਰ ਭੀਮ ਦਾ ਕਿਰਦਾਰ ਨਿਭਾਅ ਰਹੇ ਹਨ। ਜਿਸ ’ਚ ਉਨ੍ਹਾਂ ਨੇ ਅਜਿਹਾ ਸੂਟ ਪਾਇਆ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਵਰੁਣ ਧਵਨ ਡੈਸ਼ਿੰਗ ਕੁਕੂ ਦਾ ਕਿਰਦਾਰ ਨਿਭਾਅ ਰਹੇ ਹਨ ਜੋ ਦਿਲ ਤੋਂ ਅਮੀਰ ਹੈ। ਨੀਤੂ ਕਪੂਰ ਗੀਤਾ ਦਾ ਕਿਰਦਾਰ ਨਿਭਾਅ ਰਹੀ ਹੈ ਜੋ ਘਰ ਦੀ ਖੁਸ਼ੀ ਨੂੰ ਆਪਣੀ ਸਭ ਤੋਂ ਵੱਡੀ ਤਰਜੀਹ ਮੰਨਦੀ ਹੈ। ਕਿਆਰਾ ਨੈਨਾ ਦੇ ਕਿਰਦਾਰ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਹੈ। ਮਨੀਸ਼ ਪਾਲ ਹਰ ਕਿਸੇ ਨੂੰ ਗੁਰਪ੍ਰੀਤ ਦੇ ਰੂਪ ’ਚ ਹਸਾਉਣਗੇ ਅਤੇ ਪ੍ਰਜਾਕਤਾ ਕੋਲੀ ਗਿੰਨੀ ਦੇ ਰੂਪ ’ਚ ਆਪਣੇ ਅੰਦਾਜ਼ ਦਿਖਾਉਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੂੰ ਟੱਕਰ ਦੇਣਗੇ ਅਦਾਕਾਰ ਸ਼ੇਖਰ ਸੁਮਨ, ਲੈ ਕੇ ਆ ਰਹੇ ਨੇ ‘ਇੰਡੀਆਜ਼ ਲਾਫ਼ਟਰ ਚੈਂਪੀਅਨ’

ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਨਿਰਮਾਤਾ ਨੇ 22 ਮਈ ਨੂੰ ਟ੍ਰੇਲਰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਰਾਜ ਮਹਿਤਾ ਦੁਆਰਾ ਨਿਰਦੇਸ਼ਤ ਫ਼ਿਲਮ ‘ਜੁਗ ਜੁਗ ਜੀਓ’ 24 ਜੂਨ 2022 ਨੂੰ ਸਿਨੇਮਾਘਰਾਂ ’ਚ ਆਵੇਗੀ।

ਇਹ ਵੀ ਪੜ੍ਹੋ: ਰੋਹਨਪ੍ਰੀਤ ਦੀ ਐਪਲਵਾਚ-ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਮਾਮਲੇ 'ਚ ਦੋ ਕਾਬੂ


Anuradha

Content Editor

Related News