‘ਜੁਬਲੀ’ ਦਾ ਟਰੇਲਰ ਗਲੈਮਰ, ਚਮਕ, ਇੱਛਾਵਾਂ ਤੇ ਵਿਸ਼ਵਾਸਘਾਤ ਨਾਲ ਭਰੀ ਦੁਨੀਆ ਨੂੰ ਲਿਆਂਦਾ ਹੈ ਸਾਹਮਣੇ

Saturday, Mar 25, 2023 - 01:01 PM (IST)

‘ਜੁਬਲੀ’ ਦਾ ਟਰੇਲਰ ਗਲੈਮਰ, ਚਮਕ, ਇੱਛਾਵਾਂ ਤੇ ਵਿਸ਼ਵਾਸਘਾਤ ਨਾਲ ਭਰੀ ਦੁਨੀਆ ਨੂੰ ਲਿਆਂਦਾ ਹੈ ਸਾਹਮਣੇ

ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਭਾਰਤ ਦੇ ਸਭ ਤੋਂ ਪਿਆਰੇ ਮਨੋਰੰਜਨ ਪਲੇਟਫਾਰਮ ਨੇ ਅੱਜ ਵਿਕਰਮਾਦਿਤਿਆ ਮੋਟਵਾਨੀ ਵਲੋਂ ਨਿਰਦੇਸ਼ਿਤ ਆਪਣੇ ਆਉਣ ਵਾਲੇ ਕਾਲਪਨਿਕ ਡਰਾਮਾ ਐਮਾਜ਼ੋਨ ਆਰੀਜਨਲ ਸੀਰੀਜ਼ ‘ਜੁਬਲੀ’ ਦਾ ਟਰੇਲਰ ਲਾਂਚ ਕੀਤਾ, ਜਿਸ ਨੂੰ ਮੋਟਵਾਨੀ ਦੇ ਨਾਲ ਸੌਮਿਕ ਸੇਨ ਨੇ ਬਣਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦੀ ਬਾਥਰੂਮ ’ਚ ਮਿਲੀ ਲਾਸ਼

ਇਹ ਸੀਰੀਜ਼ ਰਿਲਾਇੰਸ ਐਂਟਰਟੇਨਮੈਂਟ ਤੇ ਫੈਂਟਮ ਸਟੂਡੀਓਜ਼ ਦੇ ਸਹਿਯੋਗ ਨਾਲ ਅੰਦੋਲਨ ਫ਼ਿਲਮਜ਼ ਵਲੋਂ ਨਿਰਮਿਤ ਹੈ ਤੇ ਇਸ ’ਚ ਸਕ੍ਰੀਨਪਲੇਅ ਅਤੁਲ ਸੱਭਰਵਾਲ ਦਾ ਹੈ ਤੇ ਅਮਿਤ ਤ੍ਰਿਵੇਦੀ ਵਲੋਂ ਰਚਿਤ ਇਕ ਸਦੀਵੀਂ ਸਾਊਂਡਟਰੈਕ ਸ਼ਾਮਲ ਹੈ।

‘ਜੁਬਲੀ’ ’ਚ ਸ਼ਵੇਤਾ ਬਾਸੂ ਪ੍ਰਸਾਦ, ਅਰੁਣ ਗੋਵਿਲ, ਸੁਖਮਨੀ ਲਾਂਬਾ, ਆਰੀਆ ਭੱਟ, ਨਰੋਤਮ ਬੈਨ, ਅਲੋਕ ਅਰੋੜਾ ਤੇ ਰਾਮ ਕਪੂਰ ਦੇ ਨਾਲ ਪ੍ਰਸੇਨਜੀਤ ਚੈਟਰਜੀ, ਅਦਿਤੀ ਰਾਓ ਹੈਦਰੀ, ਅਪਾਰਸ਼ਕਤੀ ਖੁਰਾਣਾ, ਵਾਮਿਕਾ ਗੱਬੀ, ਸਿਧਾਂਤ ਗੁਪਤਾ, ਨੰਦੀਸ਼ ਸੰਧੂ ਤੇ ਰਾਮ ਕਪੂਰ ਤੇ ਸੁਹਾਨੀ ਪੋਪਲੀ ਮੁੱਖ ਭੂਮਿਕਾ ’ਚ ਹਨ।

ਭਾਰਤ ਤੇ 240 ਦੇਸ਼ਾਂ ਤੇ ਪ੍ਰਦੇਸ਼ਾਂ ’ਚ ਪ੍ਰਧਾਨ ਮੈਂਬਰ 7 ਅਪ੍ਰੈਲ ਨੂੰ ਭਾਗ ਇਕ (ਐਪੀਸੋਡ ਇਕ ਤੋਂ ਪੰਜ) ਨੂੰ ਸਟ੍ਰੀਮ ਕਰ ਸਕਦੇ ਹਨ, ਜਦਕਿ ਭਾਗ ਦੂਜਾ (ਐਪੀਸੋਡ 6 ਤੋਂ 10) ਅਗਲੇ ਹਫ਼ਤੇ 14 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਮਨਮੋਹਕ ਟਰੇਲਰ ਦਰਸ਼ਕਾਂ ਨੂੰ ‘ਜੁਬਲੀ’ ਦੀ ਮਨਮੋਹਕ ਦੁਨੀਆ ਤੇ ਭਾਰਤੀ ਸਿਨੇਮਾ ਦੇ ਸੁਨਹਿਰੀ ਯੁੱਗ ਤੋਂ ਜਾਣੂ ਕਰਵਾਉਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News