ਜੋਰਡਨ ਸੰਧੂ ਦਾ ਨਵਾਂ ਗੀਤ ‘ਜ਼ਿਆਦਾ ਜਚਦੀ’ ਰਿਲੀਜ਼ (ਵੀਡੀਓ)
Friday, Jul 23, 2021 - 05:34 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੋਰਡਨ ਸੰਧੂ ਦਾ ਨਵਾਂ ਗੀਤ ‘ਜ਼ਿਆਦਾ ਜਚਦੀ’ ਅੱਜ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਜੋਰਡਨ ਸੰਧੂ ਦੇ ਨਾਲ ਗੁਰਲੇਜ ਅਖਤਰ ਨੇ ਆਵਾਜ਼ ਦਿੱਤੀ ਹੈ।
‘ਜ਼ਿਆਦਾ ਜਚਦੀ’ ਇਕ ਬੀਟ ਸੌਂਗ ਹੈ, ਜਿਸ ਦੇ ਬੋਲ ਨਵਾਬ ਨੇ ਲਿਖੇ ਹਨ। ਇਸ ਨੂੰ ਸੰਗੀਤ ਅਭਿਜੀਤ ਬੇਦਵਾਨ ਨੇ ਦਿੱਤਾ ਹੈ।
ਗੀਤ ਦੀ ਵੀਡੀਓ ਬੇਹੱਦ ਖ਼ੂਬਸੂਰਤ ਢੰਗ ਨਾਲ ਹੈਰੀ ਸਿੰਘ ਤੇ ਪ੍ਰੀਤ ਸਿੰਘ ਵਲੋਂ ਡਾਇਰੈਕਟ ਕੀਤੀ ਗਈ ਹੈ। ਗੀਤ ’ਚ ਕਾਲਜ ਦੇ ਮਾਹੌਲ ਨੂੰ ਦਰਸਾਇਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਯੂਟਿਊਬ ’ਤੇ ਇਹ ਗੀਤ ਜੋਰਡਨ ਸੰਧੂ ਦੇ ਹੀ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
ਨੋਟ– ਜੋਰਡਨ ਸੰਧੂ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।