ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਇਹ ਕੀ ਆਖ ਦਿੱਤਾ ਜੌਨ ਅਬ੍ਰਾਹਮ ਨੇ?

03/31/2022 4:27:30 PM

ਮੁੰਬਈ (ਬਿਊਰੋ)– ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਰਿਲੀਜ਼ ਤੋਂ ਬਾਅਦ ਤੋਂ ਕਪਿਲ ਸ਼ਰਮਾ ਦਾ ਸ਼ੋਅ ਨਿਸ਼ਾਨੇ ’ਤੇ ਹੈ। ਅਸਲ ’ਚ ਇਕ ਟਵੀਟ ’ਚ ਵਿਵੇਕ ਨੇ ਕਿਹਾ ਸੀ ਕਿ ਕਪਿਲ ਨੇ ਉਨ੍ਹਾਂ ਦੀ ਫ਼ਿਲਮ ਦੀ ਪ੍ਰਮੋਸ਼ਨ ਆਪਣੇ ਸ਼ੋਅ ’ਚ ਇਸ ਲਈ ਨਹੀਂ ਕੀਤੀ ਕਿਉਂਕਿ ‘ਦਿ ਕਸ਼ਮੀਰ ਫਾਈਲਜ਼’ ਦੀ ਸਟਾਰਕਾਸਟ ਵੱਡੀ ਨਹੀਂ ਹੈ।

ਇਹ ਮੁੱਦਾ ਇੰਨਾ ਵੱਡਾ ਹੋ ਗਿਆ ਕਿ ਸੋਸ਼ਲ ਮੀਡੀਆ ’ਤੇ ਲੋਕ ਕਪਿਲ ਸ਼ਰਮਾ ਦੀ ਬੇਇੱਜ਼ਤੀ ਕਰਨ ਲੱਗੇ। ਫਿਰ ਕਪਿਲ ਨੇ ਵੀ ਆਪਣੇ ਪੱਖ ’ਚ ਟਵੀਟ ਕੀਤਾ ਪਰ ਯੂਜ਼ਰਸ ਉਸ ਦੀ ਗੱਲ ’ਤੇ ਯਕੀਨ ਕਰਨ ਲਈ ਤਿਆਰ ਨਹੀਂ ਸਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਹਰਜੀਤ ਹਰਮਨ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

ਹੁਣ ਜੌਨ ਅਬ੍ਰਾਹਮ ਨੇ ਕਪਿਲ ਦੇ ਸ਼ੋਅ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਜੌਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਟੈਕ’ ਦੀ ਪ੍ਰਮੋਸ਼ਨ ਕਰ ਰਹੇ ਹਨ, ਜੋ 1 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਜੌਨ ਕਪਿਲ ਦੇ ਸ਼ੋਅ ’ਚ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਫ਼ਿਲਮ ਦੀ ਟਿਕਟ ਨਹੀਂ ਵਿਕੇਗੀ। ਉਨ੍ਹਾਂ ਨੇ ‘ਦਿ ਕਸ਼ਮੀਰ ਫਾਈਲਜ਼’ ਦੀ ਉਦਾਹਰਣ ਦਿੰਦਿਆਂ ਇਹ ਗੱਲ ਆਖੀ।

ਜੌਨ ਨੇ ਇਕ ਇੰਟਰਵਿਊ ’ਚ ਕਿਹਾ, ‘‘ਅਟੈਕ’ ਫ਼ਿਲਮ ਦੇ ਡਾਇਰੈਕਟਰ ਲਕਸ਼ੇ ਮੈਨੂੰ ਕਪਿਲ ਸ਼ਰਮਾ ਦੇ ਸ਼ੋਅ ’ਚ ਲੈ ਕੇ ਗਏ। ਮੈਂ ਕਪਿਲ ਨੂੰ ਪਸੰਦ ਕਰਦਾ ਹਾਂ। ਉਹ ਬਹੁਤ ਚੰਗਾ ਲੜਕਾ ਹੈ ਪਰ ਉਸ ਦਾ ਸ਼ੋਅ ਮੇਰੀ ਫ਼ਿਲਮ ਦੀ ਟਿਕਟ ਸੇਲ ਨਹੀਂ ਵਧਾਉਂਦਾ ਹੈ।’

ਜੌਨ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਜੇਕਰ ਬੇਮਤਲਬ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਬੰਦ ਕਰ ਦੇਵੇ ਤਾਂ ਨਵੇਂ ਟੈਲੇਂਟ ਨੂੰ ਇਥੇ ਜਗ੍ਹਾ ਬਣਾਉਣ ’ਚ ਕੋਈ ਦਿੱਕਤ ਨਹੀਂ ਹੋਵੇਗੀ। ਦੱਸ ਦੇਈਏ ਕਿ ਜੌਨ ਨੂੰ ਪਿਛਲੇ ਦਿਨੀਂ ਕਪਿਲ ਦੇ ਸ਼ੋਅ ’ਚ ਦੇਖਿਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News