ਜੌਨ ਅਬ੍ਰਾਹਮ ਦੇ ਕਿਰਦਾਰ ਦਾ ਨਾਂ ਹੈ ‘ਜਿਮ’, ਜੋ ਹੈ ‘ਪਠਾਨ’ ਦਾ ਖ਼ਤਰਨਾਕ ਦੁਸ਼ਮਣ

Wednesday, Dec 28, 2022 - 10:27 AM (IST)

ਜੌਨ ਅਬ੍ਰਾਹਮ ਦੇ ਕਿਰਦਾਰ ਦਾ ਨਾਂ ਹੈ ‘ਜਿਮ’, ਜੋ ਹੈ ‘ਪਠਾਨ’ ਦਾ ਖ਼ਤਰਨਾਕ ਦੁਸ਼ਮਣ

ਮੁੰਬਈ (ਬਿਊਰੋ)– ‘ਪਠਾਨ’ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਕਿਹਾ ਜਾ ਰਿਹਾ ਹੈ, ਜਿਸ ਨੂੰ ਦਰਸ਼ਕਾਂ ਨੇ ਵੱਡੇ ਪਰਦੇ ’ਤੇ ਕਦੇ ਨਹੀਂ ਦੇਖਿਆ ਹੋਵੇਗਾ। ‘ਪਠਾਨ’ ਯਸ਼ਰਾਜ ਫ਼ਿਲਮਜ਼ ਦਾ ਸ਼ਾਨਦਾਰ ਐਕਸ਼ਨ ਸ਼ੋਅ ਆਦਿਤਿਆ ਚੋਪੜਾ ਦੇ ਅਭਿਲਾਸ਼ੀ ਸਪਾਈ ਯੂਨੀਵਰਸ ਦਾ ਹਿੱਸਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੀਆਂ 10 ਵੱਡੀਆਂ ਫ਼ਿਲਮਾਂ, ਜੋ ਬਾਕਸ ਆਫਿਸ ’ਤੇ ਡਿੱਗੀਆਂ ਮੂਧੇ ਮੂੰਹ

ਇਸ ’ਚ ਦੇਸ਼ ਦੇ ਸਭ ਤੋਂ ਹੌਟ ਸੁਪਰਸਟਾਰ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਤੇ ਜੌਨ ਅਬ੍ਰਾਹਮ ਹਨ। ਨਿਰਮਾਤਾ ਪ੍ਰਸ਼ੰਸਕਾਂ ਤੇ ਦਰਸ਼ਕਾਂ ਨੂੰ ਬ੍ਰੈੱਡਕੰਬ ਦੇ ਰਹੇ ਹਨ ਤਾਂ ਕਿ ਫ਼ਿਲਮ ਬਾਰੇ ਹਾਲ ਹੀ ਦੇ ਤਾਜ਼ਾ ਅਪਡੇਟਸ ਬਾਰੇ ਲਗਾਤਾਰ ਜਾਣਕਾਰੀ ਹਾਸਲ ਕਰ ਸਕਣ।

ਵਾਈ. ਆਰ. ਐੱਫ. ਨੇ ਸ਼ੁੱਕਰਵਾਰ ਨੂੰ ‘ਪਠਾਨ’ ਦਾ ਜਿਊਕਬਾਕਸ ਜਾਰੀ ਕੀਤਾ। ਜਿਸ ਕਾਰਨ ਪ੍ਰਸ਼ੰਸਕਾਂ ਨੂੰ ਪਤਾ ਲੱਗਾ ਕਿ ‘ਪਠਾਨ’ ਦੇ ਕੱਟੜ ਦੁਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਜੌਨ ਨੂੰ ‘ਜਿਮ’ ਕਿਹਾ ਜਾਵੇਗਾ। ਵਾਈ. ਆਰ. ਐੱਫ. ਦੀ ਐਡਰੇਨਾਲੀਨ ਪੰਪਿੰਗ ਫ਼ਿਲਮ 25 ਜਨਵਰੀ, 2023 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ।

ਫ਼ਿਲਮ ਦੇ ਹੁਣ ਤਕ ਦੋ ਗੀਤ ਰਿਲੀਜ਼ ਹੋਏ ਹਨ। ਪਹਿਲਾ ਗੀਤ ‘ਬੇਸ਼ਰਮ ਰੰਗ’ ਹੈ ਤੇ ਦੂਜਾ ‘ਝੂਮੇ ਜੋ ਪਠਾਨ’। ਇਨ੍ਹਾਂ ਦੋਵਾਂ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News