ਪ੍ਰਿਅੰਕਾ ਚੋਪੜਾ ਦੇ ਜੇਠ ਤੇ ਜੇਠਾਣੀ ਦੇ ਤਲਾਕ ਦੀ ਕਾਗਜ਼ੀ ਕਾਰਵਾਈ ਸ਼ੁਰੂ
Wednesday, Sep 06, 2023 - 04:39 PM (IST)
ਨਵੀਂ ਦਿੱਲੀ (ਬਿਊਰੋ) : ਹਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਜੋੜਾ ਜੋਅ ਜੋਨਸ ਤੇ ਸੋਫੀ ਟਰਨਰ ਆਪਣੇ ਤਲਾਕ ਨੂੰ ਲੈ ਕੇ ਚਰਚਾ 'ਚ ਹਨ। ਜਦੋਂ ਤੋਂ ਇਸ ਜੋੜੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਤਲਾਕ ਦੀ ਖਬਰ ਮਿਲੀ ਹੈ, ਹਰ ਕੋਈ ਹੈਰਾਨ ਹੈ। ਹਾਲਾਂਕਿ ਹੁਣ ਤਕ ਇਸ ਜੋੜੇ ਤੇ ਜੋਨਸ ਪਰਿਵਾਰ ਦੇ ਪੱਖ ਤੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜੋਨਸ ਪਰਿਵਾਰ ਦੀ ਛੋਟੀ ਨੂੰਹ ਹੈ। ਅਜਿਹੇ 'ਚ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੇ ਸਹੁਰੇ ਘਰ 'ਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਲੰਬੇ ਸਮੇਂ ਤੋਂ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਅੰਕਾ ਦੇ ਜੇਠ ਜੋਅ ਜੋਨਸ ਤੇ ਜੇਠਾਣੀ ਸੋਫੀ ਟਰਨਰ ਤਲਾਕ ਤੋਂ ਬਾਅਦ ਵੱਖ ਹੋਣ ਜਾ ਰਹੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਵਾਂ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਤਲਾਕ ਦਾ ਕਾਰਨ ਵੀ ਸਾਹਮਣੇ ਆ ਗਿਆ ਹੈ।
ਕਾਗਜ਼ੀ ਕਾਰਵਾਈ ਸ਼ੁਰੂ
ਮੰਗਲਵਾਰ ਨੂੰ ਸਿੰਗਰ ਨੇ ਤਲਾਕ ਨੂੰ ਲੈ ਕੇ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਇੰਟਰਵਿਊ ਦੌਰਾਨ, ਇੱਕ ਨਜ਼ਦੀਕੀ ਨੇ ਖੁਲਾਸਾ ਕੀਤਾ ਹੈ ਕਿ ਜੋਅ ਅਤੇ ਸੋਫੀ ਦੋਵੇਂ ਵੱਖ-ਵੱਖ ਜੀਵਨਸ਼ੈਲੀ ਜਿਊਂਦੇ ਹਨ। ਜੋਅ ਨੂੰ ਘਰ 'ਚ ਆਪਣੇ ਪਰਿਵਾਰ ਨਾਲ ਰਹਿਣਾ ਪਸੰਦ ਹੈ, ਜਦੋਂ ਕਿ ਸੋਫੀ ਬਾਹਰ ਰਹਿਣਾ ਅਤੇ ਪਾਰਟੀਆਂ ਕਰਨਾ ਪਸੰਦ ਕਰਦੀ ਹੈ।
ਧੀਆਂ ਦੀ ਦੇਖਭਾਲ ਵੀ ਇਕੱਲੇ ਕਰਦੇ ਨੇ ਜੋਅ
ਦੱਸ ਦਈਏ, ਜੋਅ ਅਤੇ ਸੋਫੀ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ 'ਚੋ ਇਕ ਦੀ ਉਮਰ 3 ਸਾਲ ਹੈ ਜਦੋਂਕਿ ਦੂਜੀ ਧੀ 1 ਸਾਲ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਪਿਛਲੇ ਤਿੰਨ ਮਹੀਨਿਆਂ ਤੋਂ ਦੋਵੇਂ ਧੀਆਂ ਦੀ ਇਕੱਲੇ ਦੇਖਭਾਲ ਕਰ ਰਿਹਾ ਹੈ ਅਤੇ ਸਮਾਰੋਹ ਦੌਰਾਨ ਵੀ ਉਨ੍ਹਾਂ ਨੂੰ ਨਾਲ ਲੈ ਜਾਂਦਾ ਹੈ।
ਸਾਲ 2019 'ਚ ਹੋਇਆ ਸੀ ਵਿਆਹ
ਇਸ ਜੋੜੀ ਦੀ ਲਵ ਸਟੋਰੀ ਸਾਲ 2016 'ਚ ਸ਼ੁਰੂ ਹੋਈ ਸੀ। ਜੋੜੇ ਨੇ 2017 'ਚ ਮੰਗਣੀ ਕੀਤੀ ਅਤੇ 2019 'ਚ ਲਾਸ ਵੇਗਾਸ 'ਚ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਇਹ ਜੋੜਾ ਮਾਤਾ-ਪਿਤਾ ਬਣ ਗਿਆ। ਪਹਿਲੀ ਵਾਰ ਸੋਫੀ ਨੇ ਸਾਲ 2020 'ਚ ਧੀ ਨੂੰ ਜਨਮ ਦਿੱਤਾ ਸੀ ਅਤੇ ਦੂਜੀ ਵਾਰ ਸਾਲ 2022 'ਚ ਮੁੜ ਧੀ ਦੀ ਮਾਂ ਬਣੀ। ਹਾਲਾਂਕਿ ਜੋੜੇ ਨੇ ਅਜੇ ਤਕ ਆਪਣੀ ਧੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ ਹੈ।