ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’ ਨੇ ਪਹਿਲੇ ਹਫ਼ਤੇ ਕਮਾਏ 20 ਕਰੋੜ ਰੁਪਏ

Saturday, May 13, 2023 - 11:09 AM (IST)

ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’ ਨੇ ਪਹਿਲੇ ਹਫ਼ਤੇ ਕਮਾਏ 20 ਕਰੋੜ ਰੁਪਏ

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਜੋੜੀ’ ਦੁਨੀਆ ਭਰ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ ਦੀ ਪਹਿਲੇ ਹਫ਼ਤੇ ਦੀ ਕਮਾਈ ਵੀ ਸਾਹਮਣੇ ਆ ਚੁੱਕੀ ਹੈ, ਜੋ ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਅੰਬਰਦੀਪ ਸਿੰਘ ਨੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ‘ਦਿ ਕੇਰਲ ਸਟੋਰੀ’ ’ਤੇ ਰੋਕ ਕਿਉਂ?

ਪਹਿਲੇ ਹਫ਼ਤੇ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਇਸ ਫ਼ਿਲਮ ਨੇ ਦੁਨੀਆ ਭਰ ’ਚ 20 ਕਰੋੜ ਰੁਪਏ ਕਮਾਏ ਹਨ। ਇਸ ਦੇ ਨਾਲ ਹੀ ਅੰਬਰਦੀਪ ਨੇ ਪਿਆਰ ਭਰੀ ਕੈਪਸ਼ਨ ਨਾਲ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ।

ਉਥੇ ਨਿਮਰਤ ਖਹਿਰਾ ਨੇ ਫ਼ਿਲਮ ਦੂਜੇ ਹਫ਼ਤੇ ’ਚ ਦਾਖ਼ਲ ਹੋਣ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਫ਼ਿਲਮ ‘ਜੋੜੀ’ ਐਂਟਰ ਕਰ ਚੁੱਕੀ ਹੈ ਦੂਜੇ ਹਫ਼ਤੇ ’ਚ। ਤੁਹਾਡੇ ਪਿਆਰ ਲਈ ਸਭ ਦਾ ਦਿਲੋਂ ਸ਼ੁਕਰੀਆ। ਜਿਨ੍ਹਾਂ ਨੇ ਅਜੇ ਨਹੀਂ ਦੇਖੀ ਹੈ, ਦੇਖ ਕੇ ਆਓ ਜ਼ਰੂਰ ਤੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ।’’

PunjabKesari

ਦੱਸ ਦੇਈਏ ਕਿ ਫ਼ਿਲਮ ’ਚ ਦਿਲਜੀਤ ਤੇ ਨਿਮਰਤ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ। ਫ਼ਿਲਮ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ।

ਨੋਟ– ਤੁਹਾਨੂੰ ‘ਜੋੜੀ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News