ਸਭ ਤੋਂ ਬੋਲਡ ਫ਼ਿਲਮ ''ਜਿਸਮ 3'' ਦਾ ਨਿਰਦੇਸ਼ਨ ਕਰੇਗੀ ਪੂਜਾ ਭੱਟ
Wednesday, Feb 10, 2016 - 03:45 PM (IST)

ਮੁੰਬਈ- ਅਦਾਕਾਰਾ, ਫ਼ਿਲਮ ਨਿਰਮਾਤਾ ਪੂਜਾ ਭੱਟ ''ਜਿਸਮ'' ਲੜੀ ਦੀ ਤੀਸਰੀ ਫ਼ਿਲਮ ਦਾ ਨਿਰਮਾਣ ਕਰੇਗੀ। ਪੂਜਾ ਨੇ ਦੱਸਿਆ ਹੈ ਕਿ ''ਜਿਸਮ 3'' ਫ਼ਿਲਮ ਲੜੀ ਦੀ ਸਭ ਤੋਂ ''ਬੋਲਡ'' ਫ਼ਿਲਮ ਹੋਵੇਗੀ ਅਤੇ ਇਸ ''ਚ ਤਿੰਨ ਅਦਾਕਾਰ ਅਤੇ ਇਕ ਅਦਾਕਾਰਾ ਮੁੱਖ ਭੂਮਿਕਾ ''ਚ ਹੋਣਗੇ।
ਪੂਜਾ ਨੇ ਦੱਸਿਆ,''''ਇਸ ਸਾਲ ''ਚ ਹੀ ਉਹ ''ਜਿਸਮ 3'' ''ਤੇ ਕੰਮ ਸ਼ੁਰੂ ਕਰ ਰਹੀ ਹੈ ਅਤੇ ਇਹ ਫ਼ਿਲਮ 2017 ''ਚ ਕਦੇ ਵੀ ਪ੍ਰਦਰਸ਼ਿਤ ਹੋ ਸਕਦੀ ਹੈ। ਇਹ ਫ਼ਿਲਮ ਹੁਣ ਤੱਕ ਦੀ ਸਭ ਤੋਂ ਬੋਲਡ ਫ਼ਿਲਮ ਹੋਵੇਗੀ। ਇਸ ਸਮੇਂ ਮੈਂ ਚੀਜ਼ਾਂ ਨੂੰ ਪੂਰਾ ਕਰਨ ਦਾ ਫੈਸਲਾ ਕਰ ਲਿਆ ਹੈ।'''' 2003 ''ਚ ਆਈ ''ਜਿਸਮ'' ਫ਼ਿਲਮ ''ਚ ਬਿਪਾਸ਼ਾ ਬਸੁ ਅਤੇ ਜਾਨ ਅਬ੍ਰਾਹਮ ਮੁੱਖ ਭੂਮਿਕਾਵਾਂ ''ਚ ਸਨ। ਇਸ ਦਾ ਸੀਕੁਅਲ 2013 ''ਚ ਆਇਆ ਸੀ ਜਿਸ ''ਚ ਸੰਨੀ ਲਿਓਨ ਸੀ।