ਜਿਓ ਸਟੂਡੀਓਜ਼ ਦੀ ਮਰਾਠੀ ਫ਼ਿਲਮ ‘ਬਾਈਪਨ ਭਾਰੀ ਦੇਵਾ’ ਦਾ ਬਾਕਸ ਆਫਿਸ ’ਤੇ ਧਮਾਕਾ

Tuesday, Jul 11, 2023 - 11:50 AM (IST)

ਜਿਓ ਸਟੂਡੀਓਜ਼ ਦੀ ਮਰਾਠੀ ਫ਼ਿਲਮ ‘ਬਾਈਪਨ ਭਾਰੀ ਦੇਵਾ’ ਦਾ ਬਾਕਸ ਆਫਿਸ ’ਤੇ ਧਮਾਕਾ

ਮੁੰਬਈ (ਬਿਊਰੋ)– ਰਿਸ਼ਤਿਆਂ ਦਾ ਜਸ਼ਨ ਮਨਾਉਣ ਵਾਲੀ ਜਿਓ ਸਟੂਡੀਓਜ਼ ਦੀ ਹਾਲ ਹੀ ’ਚ ਰਿਲੀਜ਼ ਹੋਈ ਮਰਾਠੀ ਫ਼ਿਲਮ ‘ਬਾਈਪਨ ਭਾਰੀ ਦੇਵਾ’ ਨੇ ਬਾਕਸ ਆਫਿਸ ’ਤੇ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਮਰਾਠੀ ਫ਼ਿਲਮ ਉਦਯੋਗ ’ਚ ਉਤਸ਼ਾਹ ਦੀਆਂ ਲਹਿਰਾਂ ਪੈਦਾ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ‘ਬਿੱਗ ਬੌਸ ਓ. ਟੀ. ਟੀ. 2’ ’ਚ ਸਿਗਰੇਟ ਫੜੀ ਨਜ਼ਰ ਆਏ ਸਲਮਾਨ ਖ਼ਾਨ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਫ਼ਿਲਮ ਨੇ ਸਿਰਫ 10 ਦਿਨਾਂ ’ਚ 26.19 ਕਰੋੜ ਰੁਪਏ ਦਾ ਕਾਰੋਬਾਰ ਕਰਕੇ ਧਮਾਲ ਮਚਾ ਦਿੱਤੀ ਹੈ। ਇੰਨਾ ਹੀ ਨਹੀਂ ਇਹ ਮਰਾਠੀ ਫ਼ਿਲਮ ਇੰਡਸਟਰੀ ’ਚ ਸਿਰਫ ਇਕ ਦਿਨ ’ਚ 6.10 ਕਰੋੜ ਦੀ ਕਮਾਈ ਕਰਕੇ ਸਭ ਤੋਂ ਵੱਡੀ ਕਲੈਕਸ਼ਨ ਵਾਲੀ ਫ਼ਿਲਮ ਸਾਬਿਤ ਹੋਈ ਹੈ ਤੇ ਉਹ ਵੀ ਰਿਲੀਜ਼ ਦੇ ਦੂਜੇ ਐਤਵਾਰ ਤੇ ਫ਼ਿਲਮ ਦਾ ਦੂਜੇ ਵੀਕੈਂਡ ਕਲੈਕਸ਼ਨ (13.50 ਕਰੋੜ) ਪਹਿਲੇ ਹਫ਼ਤੇ ਦੀ ਕਮਾਈ (12.5 ਕਰੋੜ) ਤੋਂ ਵੱਧ ਸੀ।

PunjabKesari

ਜਿਓ ਸਟੂਡੀਓਜ਼ ਵਲੋਂ ਪੇਸ਼, ਮਾਧੁਰੀ ਭੌਂਸਲੇ ਤੇ ਜਿਓ ਸਟੂਡੀਓਜ਼ ਵਲੋਂ ਨਿਰਮਿਤ, ਬੇਲਾ ਸ਼ਿੰਦੇ ਤੇ ਅਜੀਤ ਬੁਰੇ ਵਲੋਂ ਸਹਿ-ਨਿਰਮਾਣ, ਰੋਹਿਨੀ ਹਟੰਗੜੀ, ਵੰਦਨਾ ਗੁਪਤਾ, ਸੁਕੰਨਿਆ ਮਾਨੇ, ਸ਼ਿਲਪਾ ਨਵਲਕਰ, ਸੁਚਿਤਰਾ ਬਾਂਡੇਕਰ ਤੇ ਦੀਪਾ ਪਰਬ ਸਣੇ ਇਕ ਸ਼ਾਨਦਾਰ ਸਟਾਰ ਕਾਸਟ ਦੇ ਨਾਲ ਨਿਰਦੇਸ਼ਿਤ ਇਹ ਫ਼ਿਲਮ ਮਹਾਰਾਸ਼ਟਰ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਪਸੰਦ ਕੀਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News