ਨਿਰਮਲ ਰਿਸ਼ੀ ਤੇ ਜਿੰਮੀ ਸ਼ੇਰਗਿੱਲ ਹੁਣ ਹਿੰਦੀ ਸੀਰੀਅਲ ਨਾਲ ਕਰਨਗੇ ਸਕ੍ਰੀਨ ਸ਼ੇਅਰ

Friday, Jan 14, 2022 - 05:31 PM (IST)

ਨਿਰਮਲ ਰਿਸ਼ੀ ਤੇ ਜਿੰਮੀ ਸ਼ੇਰਗਿੱਲ ਹੁਣ ਹਿੰਦੀ ਸੀਰੀਅਲ ਨਾਲ ਕਰਨਗੇ ਸਕ੍ਰੀਨ ਸ਼ੇਅਰ

ਚੰਡੀਗੜ੍ਹ (ਬਿਊਰੋ) : ਪਿਛਲੇ ਕੁਝ ਸਾਲਾਂ 'ਚ ਪੰਜਾਬੀ ਇੰਡਸਟਰੀ ਆਪਣਾ ਮਿਆਰ ਵਧਾ ਰਹੀ ਹੈ ਅਤੇ ਨਵੀਆਂ ਤੇ ਵਧੀਆ ਚੀਜ਼ਾਂ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਕਲਾਕਾਰਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਹਿੱਟ ਫ਼ਿਲਮਾਂ ਦਿੱਤੀਆਂ ਹਨ। ਖ਼ਾਸ ਕਰਕੇ ਕੈਨੇਡਾ ਅਤੇ ਯੂਕੇ ਵਰਗੇ ਦੇਸ਼ਾਂ 'ਚ ਆਪਣਾ ਦਾਇਰਾ ਵਧਾਇਆ ਹੈ। ਇਸ ਲਈ ਦਰਸ਼ਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਕਲਾਕਾਰਾਂ 'ਚੋਂ ਇੱਕ ਨਿਰਮਲ ਰਿਸ਼ੀ ਹਨ।

ਇਹ ਖ਼ਬਰ ਵੀ ਪੜ੍ਹੋ - ਸਤਿੰਦਰ ਸੱਤੀ ਨੇ ਗਰੀਬ ਤੇ ਲੋੜਵੰਦ ਬੱਚਿਆਂ ਦੀ 'ਲੋਹੜੀ' ਇੰਝ ਬਣਾਈ ਖ਼ਾਸ, ਲਿਆਂਦਾ ਮਸੂਮਾਂ ਦੇ ਚਿਹਰੇ 'ਤੇ ਨੂਰ

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਉੜੀਆ ਦੇ ਨਿਰਮਾਤਾ ਰਵੀ ਦੂਬੇ ਤੇ ਸਰਗੁਣ ਮਹਿਤਾ ਇੱਕ ਨਵਾਂ ਸ਼ੋਅ 'ਸਵਰਨ ਮੰਦਰ' ਲੈ ਕੇ ਆ ਰਹੇ ਹਨ, ਜੋ ਇੱਕ ਜੋੜੇ ਦੀ ਕਹਾਣੀ ਹੈ। 'ਵਿਸਾਖੀ ਲਿਸਟ' ਫੇਮ ਜਿੰਮੀ ਸ਼ੇਰਗਿੱਲ ਇਸ ਸੀਰੀਅਲ ਨਾਲ ਫਿਕਸ਼ਨ ਟੀ. ਵੀ. 'ਤੇ ਡੈਬਿਊ ਕਰਨ ਜਾ ਰਹੇ ਹਨ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਉਹ ਜਲਦ ਹੀ ਇਸ ਪ੍ਰਾਜੈਕਟ 'ਤੇ ਸਾਈਨ ਕਰਨਗੇ। ਉਨ੍ਹਾਂ ਨਾਲ ਇਸ ਸੀਰੀਅਲ 'ਚ ਸੰਗੀਤਾ ਘੋਸ਼ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਉਣਗੇ। ਹਾਲਾਂਕਿ ਚਰਚਾ ਇਹ ਹੈ ਕਿ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਸਵਰਨ (ਸੰਗੀਤਾ ਘੋਸ਼) ਦੀ ਸੱਸ ਦੀ ਭੂਮਿਕਾ ਨਿਭਾਉਣ ਲਈ ਸ਼ੋਅ 'ਚ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰੀ ਦੇ ਬਾਦਸ਼ਾਹ ਗੁੱਗੂ ਗਿੱਲ ਦੀ ਇੰਝ ਹੋਈ ਸੀ ਫ਼ਿਲਮਾਂ 'ਚ ਐਂਟਰੀ, ਬਣੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨ

ਇਸ ਤੋਂ ਇਲਾਵਾ ਇਹ ਦੱਸਿਆ ਗਿਆ ਹੈ ਕਿ ਕਹਾਣੀ ਇਕ ਜੋੜੇ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਉਨ੍ਹਾਂ ਦੇ ਬੱਚੇ ਛੱਡ ਦਿੰਦੇ ਹਨ। ਇਸ ਦੌਰਾਨ ਸ਼ੋਅ ਦਾ ਸੈੱਟ ਚੰਡੀਗੜ੍ਹ 'ਚ ਬਣਾਇਆ ਗਿਆ ਹੈ ਅਤੇ ਉੱਥੇ ਹੀ ਇਸ ਦੀ ਸ਼ੂਟਿੰਗ ਕੀਤੀ ਜਾਵੇਗੀ। ਸ਼ੋਅ ਦੇ ਅਗਲੇ ਮਹੀਨੇ ਫਲੋਰ 'ਤੇ ਆਉਣ ਦੀ ਉਮੀਦ ਹੈ। ਜਿੰਮੀ ਸ਼ੇਰਗਿੱਲ ਤੇ ਨਿਰਮਲ ਰਿਸ਼ੀ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ, ਕਿਉਂਕਿ ਉਹ ਪਹਿਲੀ ਵਾਰ ਛੋਟੇ ਪਰਦੇ 'ਤੇ ਦੋਹਾਂ ਨੂੰ ਇਕੱਠੇ ਵੇਖਣਗੇ।
 

ਇਹ ਖ਼ਬਰ ਵੀ ਪੜ੍ਹੋ - ਪਰਮੀਸ਼ ਵਰਮਾ ਨੇ ਸ਼ਾਨਦਾਰ ਅੰਦਾਜ਼ 'ਚ ਗੀਤ ਗਰੇਵਾਲ ਨਾਲ ਮਨਾਈ ਵਿਆਹ ਦੀ ਪਹਿਲੀ 'ਲੋਹੜੀ' (ਵੇਖੋ ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News