‘ਝਿੰਮਾ-2’ ਦੇ ਮੇਕਰਸ ਨੇ ਕੀਤਾ ‘ਫਸਕਲਾਸ ਦਾਮਾਡੇ’ ਦਾ ਐਲਾਨ

Friday, Sep 06, 2024 - 12:00 PM (IST)

‘ਝਿੰਮਾ-2’ ਦੇ ਮੇਕਰਸ ਨੇ ਕੀਤਾ ‘ਫਸਕਲਾਸ ਦਾਮਾਡੇ’ ਦਾ ਐਲਾਨ

ਮੁੰਬਈ (ਬਿਊਰੋ) - ਕਲਰ ਯੈਲੋ ਪ੍ਰੋਡਕਸ਼ਨ ਅਤੇ ਚਲਚਿਤਰ ਮੰਡਲੀ ਟੀ-ਸੀਰੀਜ਼ ਦੇ ਨਾਲ ਪਰਟਨਰਸ ਦੇ ਰੂਪ ਵਿਚ ਸ਼ਾਮਿਲ ਹੋਣ ਤੋਂ ਬਾਅਦ, ਤਿੰਨ ਮਸ਼ਹੂਰ ਪ੍ਰੋਡਕਸ਼ਨ ਹਾਊਸਾਂ ਨੇ ਆਪਣੀ ਅਗਲੀ ਬਲਾਕਬਸਟਰ ਮਰਾਠੀ ਫਿਲਮ ‘ਫਸਕਲਾਸ ਦਾਭਾਡੇ’ ਦਾ ਐਲਾਨ ਕੀਤਾ ਹੈ। ‘ਝਿੰਮਾ-2’ ਦੀ ਬਾਕਸ-ਆਫਿਸ ’ਤੇ ਸਫਲਤਾ ਤੋਂ ਬਾਅਦ, ਦਰਸ਼ਕ ਇਸ ਸਾਂਝੇਦਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

PunjabKesari

ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਹੇਮੰਤ ਢੋਮੇ ਦੁਆਰਾ ਨਿਰਦੇਸ਼ਿਤ ‘ਫਸਕਲਾਸ ਦਾਭਾਡੇ’ 15 ਨਵੰਬਰ, 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਟੀ-ਸੀਰੀਜ਼ ਫਿਲਮਜ਼ ਅਤੇ ਆਨੰਦ ਐੱਲ. ਰਾਏ ਦੀ ਪੇਸ਼ਕਾਰੀ ‘ਫਸਕਲਾਸ ਦਾਭਾਡੇ’ ਭੈਣ-ਭਰਾ ਦੀ ਇਕ ਵਿਲੱਖਣ ਕਹਾਣੀ ਹੈ, ਜਿਸ ਨੂੰ ਹੇਮੰਤ ਢੋਮੇ ਨੇ ਲਿਖਿਆ ਹੈ। ਇਸ ਨੂੰ ਭੂਸ਼ਣ ਕੁਮਾਰ, ਆਨੰਦ ਐੱਲ. ਰਾਏ, ਕਸ਼ੀਤੀ ਜੋਗ ਅਤੇ ਕ੍ਰਿਸ਼ਨ ਕੁਮਾਰ ਦੁਆਰਾ ਨਿਰਮਿਤ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News