ਨੀਆ ਸ਼ਰਮਾ ਦੇ ਮਾਂ ਕਾਲੀ ਦੇ ਰੂਪ ਨੂੰ ਵੇਖ ਖੜ੍ਹੇ ਹੋਏ ਲੋਕਾਂ ਦੇ ਰੌਂਗਟੇ, ਵੀਡੀਓ ਵਾਇਰਲ

Friday, Oct 21, 2022 - 02:50 PM (IST)

ਨੀਆ ਸ਼ਰਮਾ ਦੇ ਮਾਂ ਕਾਲੀ ਦੇ ਰੂਪ ਨੂੰ ਵੇਖ ਖੜ੍ਹੇ ਹੋਏ ਲੋਕਾਂ ਦੇ ਰੌਂਗਟੇ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ 'ਚ ਹੈ। ਇਸ ਸ਼ੋਅ 'ਚ ਮੁਕਾਬਲੇਬਾਜ਼ਾਂ ਦਾ ਦਮਦਾਰ ਪ੍ਰਦਰਸ਼ਨ ਪ੍ਰਸ਼ੰਸਕਾਂ ਨੂੰ ਹਰ ਵਾਰ ਹੈਰਾਨ ਕਰ ਰਿਹਾ ਹੈ। ਕਈ ਵਾਰ ਮੁਕਾਬਲੇਬਾਜ਼ਾਂ ਦੇ ਡਾਂਸ ਨੂੰ ਦੇਖ ਕੇ ਜੱਜ ਵੀ ਆਪਣੀ ਕੁਰਸੀ ਸੰਭਾਲਣ ਲਈ ਮਜ਼ਬੂਰ ਹੋ ਜਾਂਦੇ ਹਨ। ਅਜਿਹੇ 'ਚ ਸ਼ੋਅ ਦਾ ਆਉਣ ਵਾਲਾ ਐਪੀਸੋਡ ਬੇਹੱਦ ਖ਼ਾਸ ਹੋਣ ਵਾਲਾ ਹੈ। ਇਸ ਵਾਰ ਦਰਸ਼ਕਾਂ ਨੂੰ ਮੁਕਾਬਲੇਬਾਜ਼ਾਂ ਦਾ ਧਮਾਕੇਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਇਸ ਵੀਕੈਂਡ ਦੀਵਾਲੀ ਸਪੈਸ਼ਲ ਐਪੀਸੋਡ 'ਚ ਕੁਝ ਅਜਿਹਾ ਦੇਖਣ ਨੂੰ ਮਿਲੇਗਾ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋਸ਼ ਉੱਡ ਜਾਓਗੇ।

ਮਾਂ ਕਾਲੀ ਦਾ ਤਾਂਡਵ ਵੇਖ ਹਰ ਕੋਈ ਹੋਇਆ ਹੈਰਾਨ
'ਝਲਕ ਦਿਖਲਾ ਜਾ 10' ਦਾ ਇਹ ਦੀਵਾਲੀ ਸਪੈਸ਼ਲ ਐਪੀਸੋਡ ਬਹੁਤ ਖ਼ਾਸ ਹੋਣ ਵਾਲਾ ਹੈ। ਇਸ ਵਾਰ ਦਰਸ਼ਕਾਂ ਨੂੰ ਸਟੇਜ 'ਤੇ ਮਾਂ ਕਾਲੀ ਦਾ ਤਾਂਡਵ ਦੇਖਣ ਨੂੰ ਮਿਲੇਗਾ। ਅਦਾਕਾਰਾ ਨੀਆ ਸ਼ਰਮਾ ਮਾਂ ਕਾਲੀ ਦੇ ਰੂਪ 'ਚ ਨਜ਼ਰ ਆਵੇਗੀ। ਮਾਂ ਕਾਲੀ ਦੇ ਗੈਟਅੱਪ 'ਚ ਨੀਆ ਸ਼ਰਮਾ ਨੂੰ ਵੇਖ ਕੇ ਕੋਈ ਵੀ ਉਸ ਨੂੰ ਪਛਾਣ ਨਹੀਂ ਸਕਦਾ। ਇਸ ਵੀਡੀਓ 'ਚ ਨੀਆ ਸ਼ਰਮਾ ਮਾਂ ਕਾਲੀ ਦੇ ਰੰਗ 'ਚ ਪੂਰੀ ਤਰ੍ਹਾਂ ਰੰਗੀ ਨਜ਼ਰ ਆ ਰਹੀ ਹੈ। ਸ਼ੋਅ 'ਚ ਉਨ੍ਹਾਂ ਦੇ ਪ੍ਰਦਰਸ਼ਨ ਦਾ ਇਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਸ ਦੀ ਪਰਫਾਰਮੈਂਸ ਅਤੇ ਡਰਾਉਣੇ ਅੰਦਾਜ਼ ਨੂੰ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਜਾਓਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਰਾਮਾਇਣ ਦੇ ਮਸ਼ਹੂਰ ਦ੍ਰਿਸ਼ ਨੂੰ ਕੀਤਾ ਜਾਵੇਗਾ ਰੀਕ੍ਰਿਏਟ
'ਰਾਮਾਇਣ' ਦੇ ਰਾਮ-ਸੀਤਾ ਯਾਨੀ ਦੀਪਿਕਾ ਚਿਖਾਲੀਆ ਅਤੇ ਅਰੁਣ ਗੋਵਿਲ ਵਿਸ਼ੇਸ਼ ਮਹਿਮਾਨ ਵਜੋਂ ਝਲਕ ਦੇ ਮੰਚ 'ਤੇ ਪਹੁੰਚੇ। ਮਾਂ ਕਾਲੀ ਦੇ ਰੂਪ 'ਚ ਨੀਆ ਸ਼ਰਮਾ ਦੇ ਤਾਂਡਵ ਅਤੇ ਕਾਮੁਕ ਡਾਂਸ ਨੂੰ ਦੇਖ ਕੇ ਦੀਪਿਕਾ ਉਸ ਦੀ ਤਾਰੀਫ਼ ਕਰਦੀ ਨਹੀਂ ਥੱਕ ਸਕੀ। ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਦੀਪਿਕਾ ਅਤੇ ਅਰੁਣ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ 'ਚ ਅਸਲੀ ਕਾਲੀ ਮਾਂ ਆ ਗਈ ਹੈ। ਇਸ ਦੇ ਨਾਲ ਹੀ ਰਾਮ-ਸਿਆ ਦੀ ਇਹ ਪਸੰਦੀਦਾ ਜੋੜੀ ਰਾਮਾਇਣ ਦੇ ਡਾਇਲਾਗ ਅਤੇ ਰਾਵਣ ਨੂੰ ਮਾਰਨ ਦੀ ਐਕਟਿੰਗ ਵੀ ਕਰਦੀ ਨਜ਼ਰ ਆਵੇਗੀ। ਸ਼ੋਅ ਦਾ ਇਹ ਐਪੀਸੋਡ ਸੱਚਮੁੱਚ ਬਹੁਤ ਵਧੀਆ ਹੋਣ ਵਾਲਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News