14 ਨਹੀਂ, ਹੁਣ 22 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਸ਼ਾਹਿਦ ਕਪੂਰ ਦੀ ‘ਜਰਸੀ’, ‘ਕੇ. ਜੀ. ਐੱਫ. 2’ ਤੇ ‘ਬੀਸਟ’ ਮੁੱਖ ਵਜ੍ਹਾ

04/11/2022 12:36:18 PM

ਮੁੰਬਈ (ਬਿਊਰੋ)– ਸ਼ਾਹਿਦ ਕਪੂਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜਰਸੀ’ ਹੁਣ ਆਪਣੀ ਰਿਲੀਜ਼ ਡੇਟ ਤੋਂ ਇਕ ਹਫ਼ਤਾ ਬਾਅਦ ਯਾਨੀ 22 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਹਿਲਾਂ ਇਹ ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਫ਼ਿਲਮ ਦੀ ਟੀਮ ਨੇ ਇਸ ਨੂੰ ਇਕ ਹਫ਼ਤਾ ਅੱਗੇ ਵਧਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ

ਇਸ ਨੂੰ ਅੱਗੇ ਵਧਾਉਣ ਦਾ ਮੁੱਖ ਕਾਰਨ ‘ਕੇ. ਜੀ. ਐੱਫ. 2’ ਤੇ ‘ਬੀਸਟ’ ਵਰਗੀਆਂ ਫ਼ਿਲਮਾਂ ਨੂੰ ਮੰਨਿਆ ਜਾ ਰਿਹਾ ਹੈ। ‘ਕੇ. ਜੀ. ਐੱਫ. 2’ ਨੇ ਐਡਵਾਂਸ ਬੁਕਿੰਗ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਉਥੇ ‘ਬੀਸਟ’ ਫ਼ਿਲਮ ਨੂੰ ਲੈ ਕੇ ਵੀ ਲੋਕਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਅਜਿਹੇ ’ਚ ਮੇਕਰਜ਼ ਵਲੋਂ ਫ਼ਿਲਮ ਦੀ ਰਿਲੀਜ਼ ਨੂੰ ਅੱਗੇ ਵਧਾਉਣਾ ਇਕ ਸਮਝਦਾਰੀ ਵਾਲਾ ਫ਼ੈਸਲਾ ਮੰਨਿਆ ਜਾ ਰਿਹਾ ਹੈ। ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣ ਦੀ ਜਾਣਕਾਰੀ ਤਰਣ ਆਦਰਸ਼ ਨੇ ਟਵਿਟਰ ’ਤੇ ਸਾਂਝੀ ਕੀਤੀ ਹੈ।

ਦੱਸ ਦੇਈਏ ਕਿ ‘ਜਰਸੀ’ ਫ਼ਿਲਮ ’ਚ ਸ਼ਾਹਿਦ ਕਪੂਰ ਤੇ ਮਰੁਣਾਲ ਠਾਕੁਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਥੇ ‘ਕੇ. ਜੀ. ਐੱਫ. 2’ ’ਚ ਇਸ ਵਾਰ ਸੁਪਰਸਟਾਰ ਯਸ਼ ਨਾਲ ਸੰਜੇ ਦੱਤ ਤੇ ਰਵੀਨਾ ਟੰਡਨ ਵੀ ਅਹਿਮ ਭੂਮਿਕਾ ’ਚ ਹਨ। ‘ਬੀਸਟ’ ਫ਼ਿਲਮ ’ਚ ਥਾਲਾਪਤੀ ਵਿਜੇ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News