ਜੈਨੀ ਜੌਹਲ ਨੇ ਅਰਜਨ ਢਿੱਲੋਂ ਬਾਰੇ ਬਿਆਨ ਲਈ ਮੰਗੀ ਮੁਆਫ਼ੀ, "Emotional ਹੋ ਕੇ ਵਰਤੀ ਗਈ ਗ਼ਲਤ ਸ਼ਬਦਾਵਲੀ"
Thursday, Jan 26, 2023 - 12:30 AM (IST)
ਜਲੰਧਰ: ਪੰਜਾਬੀ ਗਾਇਕਾ ਜੈਨੀ ਜੌਹਲ ਬੀਤੇ ਕੁੱਝ ਸਮੇਂ ਤੋਂ ਬਾਰ-ਬਾਰ ਸੁਰਖੀਆਂ ਵਿਚ ਆ ਰਹੀ ਹੈ। ਬੀਤੇ ਦਿਨੀਂ ਵੀ ਉਸ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹ ਅਰਜਨ ਢਿੱਲੋਂ ਦੇ ਇਕ ਗੀਤ ਦਾ ਹਵਾਲਾ ਦਿੰਦਿਆਂ ਉਸ ਨੂੰ ਸਿੱਧੂ ਮੂਸੇਵਾਲਾ ਨਾਲ ਕੰਪੇਅਰ ਕਰ ਰਹੀ ਸੀ। ਇਸ ਦੌਰਾਨ ਉਸ ਵੱਲੋਂ ਵਰਤੀ ਗਈ ਸ਼ਬਦਾਵਲੀ ਤੋਂ ਅਰਜਨ ਢਿੱਲੋਂ ਦੇ ਫੈਨਜ਼ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਨੇ ਵੀ ਅਸਹਿਮਤੀ ਪ੍ਰਗਟ ਕੀਤੀ ਸੀ। ਇਸ ਸੱਭ ਤੋਂ ਬਾਅਦ ਹੁਣ ਜੈਨੀ ਜੌਹਲ ਨੇ ਆਪਣੀ ਸ਼ਬਦਾਵਲੀ ਲਈ ਮੁਆਫ਼ੀ ਮੰਗ ਲਈ ਹੈ।
ਇਹ ਖ਼ਬਰ ਵੀ ਪੜ੍ਹੋ - ਮੋਹਾਲੀ ਆਰਪੀਜੀ ਹਮਲਾ: NIA ਨੂੰ ਮਿਲੀ ਵੱਡੀ ਸਫ਼ਲਤਾ, ਦੀਪਕ ਰੰਗਾ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ
ਜੈਨੀ ਜੌਹਲ ਨੇ ਬੁੱਧਵਾਰ ਰਾਤ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ, "ਅੱਜ ਤੋਂ ਕੁੱਝ ਦਿਨ ਪਹਿਲਾਂ ਇਕ ਲਾਈਵ ਸ਼ੋਅ ਵਿਚ ਮੇਰੇ ਕੋਲੋਂ ਜਜ਼ਬਾਤੀ ਹੋ ਕੇ ਅਰਜਨ ਢਿੱਲੋਂ ਲਈ ਗ਼ਲਤ ਸ਼ਬਦਾਵਲੀ ਵਰਤੀ ਗਈ ਸੀ, ਉਸ ਲਈ ਮੁਆਫ਼ੀ ਮੰਗਦੀ ਹਾਂ।"
ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਉਜਾੜੀ ਬਜ਼ੁਰਗ ਮਾਂ ਦੀ ਕੁੱਖ, ਇਕ-ਇਕ ਕਰ ਕੇ ਤਿੰਨ ਪੁੱਤਰਾਂ ਦੀ ਓਵਰਡੋਜ਼ ਕਾਰਨ ਹੋਈ ਮੌਤ
ਦੱਸ ਦੇਇਏ ਕਿ ਪੰਜਾਬੀ ਗਾਇਕਾ ਦੇ ਉਕਤ ਬਿਆਨ ਤੋਂ ਬਾਅਦ ਕਾਫ਼ੀ ਵਿਵਾਦ ਹੋਇਆ ਸੀ। ਇਸ 'ਤੇ ਜਵਾਬ ਦਿੰਦਿਆਂ 5911 ਰਿਕਾਰਡਜ਼ ਨੇ ਜੈਨੀ ਜੌਹਲ ਦਾ ਨਾਂ ਲਏ ਬਿਨਾਂ ਇਕ ਪੋਸਟ ਵਿਚ ਲਿਖਿਆ ਸੀ ਕਿ ‘‘ਬਾਕੀ ਕਲਾਕਾਰਾਂ ਖ਼ਿਲਾਫ਼ ਬੋਲੇ ਮਾੜੇ ਬੋਲ ਤੁਹਾਨੂੰ 2 ਮਿੰਟ ਦਾ ਫੇਮ ਦੇ ਸਕਦੇ ਹਨ ਪਰ ਕਿਰਪਾ ਕਰਕੇ ਆਪਣੇ ਨਿੱਜੀ ਏਜੰਡੇ ਲਈ ਸਿੱਧੂ ਦੀ ਮੌਤ ਨੂੰ ਨਾ ਵਰਤੋ। ਦੂਜੇ ਕਲਾਕਾਰਾਂ ਨੂੰ ਵੀ ਸਿੱਧੂ ਨਾਲ ਕੰਪੇਅਰ ਨਾ ਕਰੋ, ਇਹ ਲੋਕ ਬਿਹਤਰ ਜੱਜ ਕਰ ਲੈਣਗੇ। ਤੁਸੀਂ ਮੁੜ ਸਿੱਧੂ ਦੇ ਨਾਂ ਦੀ ਵਰਤੋ ਨਾ ਕਰੋ ਪਰ ਜੇਕਰ ਤੁਸੀਂ ਉਸ ਦੇ ਨਾਂ ਦੀ ਵਰਤੋ ਕਰਦੇ ਹੋ ਤਾਂ ਕਿਰਪਾ ਕਰਕੇ ਥੋੜ੍ਹੀ ਇੱਜ਼ਤ ਰੱਖੋ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।