ਸਲਮਾਨ ਖ਼ਾਨ ਵਲੋਂ ਗਾਇਆ ‘ਜੀ ਰਹੇ ਥੇ ਹਮ’ ਗੀਤ ਰਿਲੀਜ਼ (ਵੀਡੀਓ)

03/22/2023 11:29:50 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮੈਗਾਸਟਾਰ ਸਲਮਾਨ ਖ਼ਾਨ ਪਿਛਲੇ 3 ਦਹਾਕਿਆਂ ਤੋਂ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਹਹੇ ਹਨ। ਪ੍ਰਸ਼ੰਸਕ ਹਮੇਸ਼ਾ ਸਲਮਾਨ ਦੀ ਆਨ ਤੇ ਆਫ ਸਕ੍ਰੀਨ ਮੌਜੂਦਗੀ ਦੀ ਝਲਕ ਪਾਉਣ ਲਈ ਉਤਸ਼ਾਹਿਤ ਰਹਿੰਦੇ ਹਨ।

ਅਜਿਹੇ ’ਚ ਹੁਣ ਜਦੋਂ ਈਦ ਦੇ ਖ਼ਾਸ ਮੌਕੇ ’ਤੇ ਸਲਮਾਨ ਖ਼ਾਨ ਦੀ ਫ਼ਿਲਮ ਆ ਰਹੀ ਹੈ ਤਾਂ ਸਾਰੇ ਸਲਮਾਨ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਨੂੰ ਸਲਮਾਨ ਖ਼ਾਨ ਹੋਰ ਵਧਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਹੁਣ ਉਨ੍ਹਾਂ ਨੇ ਫ਼ਿਲਮ ਦਾ ਇਕ ਹੋਰ ਨਵਾਂ ਗੀਤ ਰਿਲੀਜ਼ ਕੀਤਾ ਹੈ, ਜਿਸ ਲਈ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕੱਲ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਲਗਭਗ 8 ਸਾਲ ਪਹਿਲਾਂ ਸਲਮਾਨ ਖ਼ਾਨ ਨੇ ‘ਮੈਂ ਹੂੰ ਹੀਰੋ ਤੇਰਾ’ ਨਾਲ ਸ਼ਾਨਦਾਰ ਗਾਇਕੀ ਦਾ ਪ੍ਰਦਰਸ਼ਨ ਕੀਤਾ ਸੀ। ਇਕ ਬਲਾਕਬਸਟਰ ਗੀਤ ਪੇਸ਼ ਕਰਨ ਤੋਂ ਬਾਅਦ ਸਲਮਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਦੇ ਇਕ ਗੀਤ ਲਈ ਇਕ ਵਾਰ ਫਿਰ ਅਮਾਲ ਮਲਿਕ ਨਾਲ ਕੰਮ ਕੀਤਾ ਹੈ। ਗੀਤ ਦੇ ਬੋਲ ਹਨ ‘ਜੀ ਰਹੇ ਥੇ ਹਮ’, ਜੋ ਹਾਲ ਹੀ ’ਚ ਰਿਲੀਜ਼ ਹੋਇਆ ਹੈ।

ਬਾਲੀਵੁੱਡ ਦੇ ਸੁਲਤਾਨ ਇਸ ਗੀਤ ਨਾਲ ਪ੍ਰਸ਼ੰਸਕਾਂ ਤੇ ਦਰਸ਼ਕਾਂ ਦੀ ਵਾਹ-ਵਾਹੀ ਖੱਟਣ ’ਚ ਕਾਮਯਾਬ ਹੋ ਗਏ। ਗੀਤ ਲੋਕਾਂ ਨੂੰ ਸਲਮਾਨ ਦੀ ਜਾਦੂਈ ਆਵਾਜ਼ ਨਾਲ ਰੂ-ਬ-ਰੂ ਕਰਵਾਉਂਦਾ ਹੈ, ਜੋ ਕਿ ਇਕ ਓਲਡ ਸਕੂਲ ਦਾ ਰੋਮਾਂਸ ਨੰਬਰ ਲੱਗਦਾ ਹੈ। ਇਹ ਫ਼ਿਲਮ ਈਦ ’ਤੇ ਰਿਲੀਜ਼ ਹੋਣ ਜਾ ਰਹੀ ਹੈ ਤੇ ਇਹ ਦੁਨੀਆ ਭਰ ’ਚ ਜ਼ੀ ਸਟੂਡੀਓਜ਼ ਵਲੋਂ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News