ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਜੈਜ਼ੀ ਬੀ, ਮਹਿਲਾਵਾਂ ਤੇ ਕਿਸਾਨ ਜਥੇਬੰਦੀ ਨੇ ਫੂਕ ਦਿੱਤਾ ਪੁਤਲਾ

Saturday, Mar 23, 2024 - 06:14 AM (IST)

ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਜੈਜ਼ੀ ਬੀ, ਮਹਿਲਾਵਾਂ ਤੇ ਕਿਸਾਨ ਜਥੇਬੰਦੀ ਨੇ ਫੂਕ ਦਿੱਤਾ ਪੁਤਲਾ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਜੈਜ਼ੀ ਬੀ ਇਕ ਵਾਰ ਮੁੜ ਵਿਵਾਦਾਂ ’ਚ ਘਰ ਗਏ ਹਨ। ਕਿਸਾਨ ਜਥੇਬੰਦੀ ਤੇ ਔਰਤਾਂ ਵਲੋਂ ਜੈਜ਼ੀ ਬੀ ਦਾ ਵਿਰੋਧ ਕੀਤਾ ਜਾ ਰਿਹਾ ਹੈ। 10 ਮਾਰਚ ਨੂੰ ਜੈਜ਼ੀ ਬੀ ਦਾ ਗੀਤ ‘ਮੜਕ ਸ਼ੌਕੀਨਾਂ ਦੀ’ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਸਨ ‘ਮੜਕ ਸ਼ੌਕੀਨਾਂ ਦੀ ਤੂੰ ਕੀ ਜਾਣਦੀ ਭੇਡੇ’।

ਇਹ ਖ਼ਬਰ ਵੀ ਪੜ੍ਹੋ : ਰਾਊਜ ਐਵੇਨਿਊ ਕੋਰਟ ਦੇ ਫੈਸਲੇ ਤੋਂ ਬਾਅਦ ਕੇਜਰੀਵਾਲ ਨੇ CM ਅਹੁਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

PunjabKesari

ਹਾਲਾਂਕਿ ਗੀਤ ’ਚ ਜੈਜ਼ੀ ਬੀ ਇਕ ਕੁੜੀ ਨਾਲ ਡਾਂਸ ਕਰਦੇ ਤੇ ਉਸ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਹਨ ਪਰ ਕਿਸਾਨ ਜਥੇਬੰਦੀ ਤੇ ਔਰਤਾਂ ਵਲੋਂ ਇਹ ਸਵਾਲ ਖੜ੍ਹਾ ਕੀਤਾ ਗਿਆ ਹੈ ਕਿ ਪੰਜਾਬ ਦੀ ਸੱਭਿਆਚਾਰਕ ਸੰਸਕ੍ਰਿਤੀ ਨੂੰ ਜੈਜ਼ੀ ਬੀ ਵਲੋਂ ਖ਼ਰਾਬ ਕੀਤਾ ਗਿਆ ਹੈ ਤੇ ਇਸ ਗੀਤ ’ਤੇ ਜਲਦ ਤੋਂ ਜਲਦ ਪੰਜਾਬ ਸਰਕਾਰ ਬੈਨ ਲਗਾਵੇ।

PunjabKesari

ਜੈਜ਼ੀ ਬੀ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਹਨ। ਸਮੇਂ-ਸਮੇਂ ’ਤੇ ਜੈਜ਼ੀ ਬੀ ਵਿਵਾਦਾਂ ’ਚ ਰਹੇ ਹਨ ਤੇ ਹੁਣ ਮੁੜ ਇਕ ਵਾਰ ਜੈਜ਼ੀ ਬੀ ਆਪਣੇ ਗੀਤ ਨੂੰ ਲੈ ਕੇ ਵਿਵਾਦਾਂ ’ਚ ਆ ਗਏ ਹਨ। ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲੱਖੋਵਾਲ ਵਲੋਂ ਗਾਇਕ ਜੈਜ਼ੀ ਬੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪੁਤਲਾ ਫੂਕਿਆ ਗਿਆ।

PunjabKesari

ਦੱਸ ਦੇਈਏ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਕਿ ਜੇਕਰ ਜੈਜ਼ੀ ਬੀ ਦੇ ਇਸ ਗੀਤ ’ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਉਹ ਆਪਣਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News