ਸੱਸ ਜਯਾ ਬੱਚਨ ਦੀਆਂ ਗੱਲਾਂ ਸੁਣ ਕੇ ਨਹੀਂ ਰੋਕ ਸਕੀ ਐਸ਼ਵਰਿਆ ਆਪਣੇ ਹੰਝੂ, ਭਰੀ ਮਹਿਫਲ ''ਚ ਲੱਗੀ ਰੋਣ

Thursday, Mar 21, 2024 - 10:40 AM (IST)

ਸੱਸ ਜਯਾ ਬੱਚਨ ਦੀਆਂ ਗੱਲਾਂ ਸੁਣ ਕੇ ਨਹੀਂ ਰੋਕ ਸਕੀ ਐਸ਼ਵਰਿਆ ਆਪਣੇ ਹੰਝੂ, ਭਰੀ ਮਹਿਫਲ ''ਚ ਲੱਗੀ ਰੋਣ

ਨਵੀਂ ਦਿੱਲੀ : ਜਯਾ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਵਿਚਾਲੇ ਦਰਾਰ ਦੀਆਂ ਕਈ ਖ਼ਬਰਾਂ ਆ ਚੁੱਕੀਆਂ ਹਨ। ਇਹ ਵੀ ਚਰਚਾ ਹੈ ਕਿ ਐਸ਼ਵਰਿਆ ਆਪਣਾ ਸਹੁਰਾ ਘਰ ਛੱਡ ਕੇ ਆਪਣੇ ਨਾਨਕੇ ਘਰ ਸ਼ਿਫਟ ਹੋ ਗਈ ਹੈ ਪਰ ਉਸ ਨੇ ਹਰ ਵਾਰ ਇਨ੍ਹਾਂ ਸਾਰੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਥੇ ਹੀ ਜਯਾ ਬੱਚਨ ਨੂੰ ਕਈ ਵਾਰ ਮੀਡੀਆ 'ਚ ਰੁੱਖਾ ਵਿਵਹਾਰ ਕਰਦੇ ਦੇਖਿਆ ਗਿਆ ਹੈ। ਕਿਸੇ ਨਾ ਕਿਸੇ ਗੱਲ 'ਤੇ ਉਨ੍ਹਾਂ ਨੂੰ ਪਾਪਰਾਜ਼ੀ 'ਤੇ ਭੜਕਦੇ ਵੀ ਦੇਖਿਆ ਗਿਆ ਹੈ। ਜਯਾ ਬੱਚਨ ਨੂੰ ਉਨ੍ਹਾਂ ਦੇ ਮਾੜੇ ਵਿਵਹਾਰ ਕਾਰਨ ਸੋਸ਼ਲ ਮੀਡੀਆ 'ਤੇ ਕਈ ਵਾਰ ਟਰੋਲ ਵੀ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੀ ਨੂੰਹ ਨੂੰ ਕੁਝ ਕਹਿੰਦੇ ਨਜ਼ਰ ਆ ਰਹੀ ਹੈ, ਜਿਸ ਨੂੰ ਸੁਣ ਕੇ ਐਸ਼ਵਰਿਆ ਆਪਣੇ ਹੰਝੂ ਨਹੀਂ ਰੋਕ ਸਕੀ।

ਦੱਸ ਦਈਏ ਕਿ ਜਯਾ ਬੱਚਨ ਤੇ ਐਸ਼ਵਰਿਆ ਰਾਏ ਵਿਚਾਲੇ ਕਈ ਵਾਰ ਮਤਭੇਦ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਸੱਸ ਜਯਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਉਹ ਕਠੋਰ ਸ਼ਬਦਾਂ ਦੇ ਉਲਟ ਕੁਝ ਅਜਿਹਾ ਕਹਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਸੁਣ ਕੇ ਕੋਈ ਵੀ ਵਿਸ਼ਵਾਸ ਨਹੀਂ ਹੋਵੇਗਾ। ਦਰਅਸਲ, ਵਾਇਰਲ ਹੋ ਰਹੇ ਥ੍ਰੋਬੈਕ ਵੀਡੀਓ 'ਚ ਜਯਾ ਬੱਚਨ ਆਪਣੀ ਨੂੰਹ ਦੀ ਤਾਰੀਫ਼ ਕਰਦੀ ਨਜ਼ਰ ਆ ਰਹੀ ਹੈ। ਇਹ ਉਹ ਸਮਾਂ ਸੀ ਜਦੋਂ ਅਭਿਸ਼ੇਕ ਅਤੇ ਐਸ਼ਵਰਿਆ ਨਵੇਂ ਵਿਆਹੇ ਹੋਏ ਸਨ। ਇਹ ਵੀਡੀਓ ਇਕ ਐਵਾਰਡ ਸ਼ੋਅ ਦਾ ਹੈ, ਜਿੱਥੇ ਜਯਾ ਨੇ ਆਪਣੀ ਨੂੰਹ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੈਂ ਇਕ ਪਿਆਰੀ ਕੁੜੀ ਦੀ ਸੱਸ ਬਣ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਐਸ਼ਵਰਿਆ ਦੀ ਡਿਗਨੀਟੀ ਅਤੇ ਵੈਲਿਊਜ਼ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਦਰਸ਼ਕਾਂ 'ਚ ਬੈਠੀ ਐਸ਼ਵਰਿਆ ਵੀ ਇਹ ਗੱਲਾਂ ਸੁਣ ਕੇ ਕਾਫੀ ਭਾਵੁਕ ਹੋ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਦੇਖ ਕੇ ਯੂਜ਼ਰਜ਼ ਨੇ ਜਯਾ ਬੱਚਨ ਦੀ ਤਾਰੀਫ਼ ਕੀਤੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੂੰਹ ਦੀ ਸੱਸ ਨੇ ਇਸ ਤਰ੍ਹਾਂ ਉਸ ਦੀ ਤਾਰੀਫ਼ ਕੀਤੀ ਹੋਵੇ। ਇੱਕ ਪੁਰਾਣੇ ਇੰਟਰਵਿਊ 'ਚ ਜਯਾ ਬੱਚਨ ਨੇ ਕਿਹਾ ਸੀ ਕਿ ਉਹ ਐਸ਼ਵਰਿਆ ਨਾਲ ਦੋਸਤ ਵਰਗਾ ਬੰਧਨ ਸਾਂਝਾ ਕਰਦੀ ਹੈ। ਜੇਕਰ ਉਸ ਨੂੰ ਕਿਸੇ ਚੀਜ਼ ਬਾਰੇ ਬੁਰਾ ਲੱਗਦਾ ਹੈ, ਤਾਂ ਉਹ ਕਹਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 


author

sunita

Content Editor

Related News