ਹਸਪਤਾਲ ''ਚ ਦਾਖ਼ਲ ਜਯਾ ਬੱਚਨ ਦੀ ਮਾਂ, ਦਿਲ ਸਬੰਧੀ ਸਮੱਸਿਆ ਨਾਲ ਜੂਝ ਰਹੀ ਹੈ ਇੰਦਿਰਾ ਭਾਦੁੜੀ

Thursday, Dec 07, 2023 - 12:32 PM (IST)

ਹਸਪਤਾਲ ''ਚ ਦਾਖ਼ਲ ਜਯਾ ਬੱਚਨ ਦੀ ਮਾਂ, ਦਿਲ ਸਬੰਧੀ ਸਮੱਸਿਆ ਨਾਲ ਜੂਝ ਰਹੀ ਹੈ ਇੰਦਿਰਾ ਭਾਦੁੜੀ

ਮੁੰਬਈ— ਬਾਲੀਵੁੱਡ ਅਦਾਕਾਰਾ ਜਯਾ ਬੱਚਨ ਦੀ ਮਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਅਮਿਤਾਭ ਬੱਚਨ ਦੀ ਸੱਸ ਇੰਦਰਾ ਭਾਦੁੜੀ ਨੂੰ ਹਾਲ ਹੀ 'ਚ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ 93 ਸਾਲ ਦੀ ਇੰਦਰਾ ਨੂੰ ਹਾਰਟ ਸਬੰਧੀ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਦੀ ਜਲਦ ਹੀ ਸਰਜਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਪੋਰਨੋਗ੍ਰਾਫੀ ਕੇਸ 'ਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਨੂੰ ED ਤੋਂ ਮਿਲੀ ਵੱਡੀ ਰਾਹਤ
ਸੂਤਰਾਂ ਮੁਤਾਬਕ ਇੰਦਰਾ ਭਾਦੁੜੀ ਦੀ ਪੇਸਮੇਕਰ ਸਰਜਰੀ ਕੀਤੀ ਜਾਵੇਗੀ। ਪੇਸਮੇਕਰ ਸਰਜਰੀ ਉਹਨਾਂ ਲੋਕਾਂ ਦੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਦਿਲ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਪੇਸਮੇਕਰ ਲਗਾਉਣ ਦੀ ਨੌਬਤ ਉਦੋਂ ਆਉਂਦੀ ਹੈ ਜਦੋਂ ਦਿਲ ਬਹੁਤ ਹੌਲੀ ਧੜਕਦਾ ਹੈ ਜਾਂ ਰੁਕ ਜਾਂਦਾ ਹੈ, ਜਿਸ ਨਾਲ ਬੇਹੋਸ਼ੀ ਜਾਂ ਚੱਕਰ ਆਉਂਦੇ ਹਨ। ਉਹ ਜ਼ੋਇਆ ਅਖਤਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਹ ਫਿਲਮ ਓਟੀਟੀ ਪਲੇਟਫਾਰਮ 'ਨੈੱਟਫਲਿਕਸ' 'ਤੇ 7 ਦਸੰਬਰ ਨੂੰ ਰਿਲੀਜ਼ ਹੋਵੇਗੀ।

PunjabKesari

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਨੂੰ ED ਤੋਂ ਮਿਲੀ ਵੱਡੀ ਰਾਹਤ, ਪੋਰਨਗ੍ਰਾਫੀ ਕੇਸ 'ਚ ਨਹੀਂ ਮਿਲਿਆ ਕੋਈ ਕਨੈਕਸ਼ਨ
ਬੀਤੇ ਦਿਨੀਂ ਜਯਾ ਬੱਚਨ ਨੂੰ ਆਪਣੇ ਪੋਤੇ ਅਗਸਤਿਆ ਨੰਦਾ ਦੀ ਪਹਿਲੀ ਫਿਲਮ 'ਦਿ ਆਰਚੀਜ਼' ਦੀ ਸਕ੍ਰੀਨਿੰਗ 'ਤੇ ਦੇਖਿਆ ਗਿਆ ਸੀ। ਉਹ ਆਪਣੇ ਪਤੀ ਅਮਿਤਾਭ ਬੱਚਨ ਦੇ ਨਾਲ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ, ਆਰਾਧਿਆ, ਸ਼ਵੇਤਾ ਨੰਦਾ, ਨਵਿਆ ਨਵੇਲੀ ਨੰਦਾ ਸਮੇਤ ਪੂਰੇ ਬੱਚਨ ਪਰਿਵਾਰ ਦੇ ਨਾਲ ਗ੍ਰੈਂਡ ਪ੍ਰੀਮੀਅਰ ਵਿੱਚ ਸ਼ਾਮਲ ਹੋਈ ਸੀ। ਇਵੈਂਟ ਦੀਆਂ ਪੂਰੇ ਬੱਚਨ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News