ਸ਼ਾਹਰੁਖ ਦੀ ਫ਼ਿਲਮ ''ਜਵਾਨ'' ਦੇ ਗੀਤ ''ਜ਼ਿੰਦਾ ਬੰਦਾ'' ਨੂੰ ਲੋਕਾਂ ਵਲੋਂ ਕੀਤਾ ਜਾ ਰਿਹੈ ਖ਼ੂਬ ਪਸੰਦ

08/01/2023 12:45:44 PM

ਮੁੰਬਈ (ਬਿਊਰੋ) : ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ ‘ਜਵਾਨ’ ਦਾ ਪਹਿਲਾ ਗੀਤ‘ਜ਼ਿੰਦਾ ਬੰਦਾ’ ਬੀਤੇ ਦਿਨੀਂ ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਇਕ ਜਸ਼ਨ ਮਨਾਉਣ ਵਾਲਾ ਟਰੈਕ ਹੈ, ਜੋ ਵਾਲਿਊਮ ਨੂੰ ਵਧਾਉਣ ਤੇ ਤੁਹਾਨੂੰ ਖੁਸ਼ ਕਰਨ ਦਾ ਵਾਅਦਾ ਕਰਦਾ ਹੈ। ਗੀਤ ਨੂੰ ਮਸ਼ਹੂਰ ਸ਼ੋਬੀ ਨੇ ਕੋਰੀਓਗ੍ਰਾਫ ਕੀਤਾ ਹੈ। ਇਰਸ਼ਾਦ ਕਾਮਿਲ ਦੇ ਬੋਲਾਂ ਦੇ ਨਾਲ ‘ਜ਼ਿੰਦਾ ਬੰਦਾ’ ਵੀ ਅਨਿਰੁਧ ਦੀ ਬਹੁਮੁਖੀ ਪ੍ਰਤਿਭਾ ਨੂੰ ਦਰਸਾਉਂਦਾ ਹੈ। ਇਹ ਗੀਤ ਫ਼ਿਲਮ ਦੀ ਭਾਵਨਾ, ਸ਼ਾਨ ਤੇ ਜਸ਼ਨ ਨੂੰ ਦਰਸਾਉਂਦਾ ਹੈ। ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਅਨਿਰੁਧ ਨੇ ਕਿਹਾ, ‘‘ਜ਼ਿੰਦਾ ਬੰਦਾ ਮੇਰੇ ਦਿਲ ’ਚ ਇਕ ਵਿਸ਼ੇਸ਼ ਜਗ੍ਹਾ ਰਖਦਾ ਹੈ ਕਿਉਂਕਿ ਇਹ ਫ਼ਿਲਮ ਲਈ ਮੇਰੇ ਦੁਆਰਾ ਤਿਆਰ ਕੀਤਾ ਗਿਆ ਪਹਿਲਾ ਟਰੈਕ ਹੈ। 

ਦੱਸ ਦਈਏ ਕਿ ਫ਼ਿਲਮ 'ਜਵਾਨ' ਲਈ ਤਿੰਨ ਭਾਸ਼ਾਵਾਂ ’ਚ ਐਲਬਮ ਬਣਾਉਣਾ ਇਕ ਚੁਣੌਤੀਪੂਰਨ ਤੇ ਰਚਨਾਤਮਕ ਤੌਰ ’ਤੇ ਸੰਤੁਸ਼ਟੀਜਨਕ ਸਫ਼ਰ ਰਿਹਾ। ਉਮੀਦ ਹੈ ਕਿ ਲੋਕ ‘ਜਵਾਨ’ ਦੇ ਸੰਗੀਤ ਦਾ ਓਨਾ ਹੀ ਆਨੰਦ ਲੈਣਗੇ, ਜਿੰਨਾ ਉਨ੍ਹਾਂ ਨੇ ਇਸ ਨੂੰ ਬਣਾਉਣ ਦਾ ਆਨੰਦ ਲਿਆ।’’ 1000 ਤੋਂ ਵੱਧ ਪ੍ਰਤਿਭਾਸ਼ਾਲੀ ਮਹਿਲਾ ਡਾਂਸਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਇਹ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 7 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਕੁਝ ਦਿਨ ਪਹਿਲਾਂ ਹੀ ਸ਼ਾਹਰੁਖ ਨੇ ਗੰਜੇ ਲੁੱਕ ’ਚ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਮੇਕਰਸ ਨੇ ਫ਼ਿਲਮ ਦੇ ਇਕ ਹੋਰ ਲੀਡ ਐਕਟਰ ਵਿਜੇ ਸੇਤੂਪਤੀ ਦਾ ਨਵਾਂ ਲੁੱਕ ਸ਼ੇਅਰ ਕੀਤਾ ਸੀ। 45 ਸਾਲਾ ਇਹ ਅਦਾਕਾਰ ਐਨਕਾਂ ਪਹਿਨੀ ਡੈਡਲੀ ਲੁੱਕ ’ਚ ਨਜ਼ਰ ਆਇਆ ਸੀ। ਇਹ ਪੋਸਟਰ ਵਿਜੇ ਦੇ ਪ੍ਰਸ਼ੰਸਕਾਂ ਲਈ ਇਕ ਟ੍ਰੀਟ ਦੀ ਤਰ੍ਹਾਂ ਹੈ ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖ਼ਾਨ ਤੇ ਵਿਜੇ ਸੇਤੂਪਤੀ ‘ਜਵਾਨ’ ਰਾਹੀਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਵਿਜੇ ਨੇ ਆਪਣੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਨ੍ਹਾਂ ਨੇ ਇਹ ਫ਼ਿਲਮ ਸ਼ਾਹਰੁਖ ਖ਼ਾਨ ਲਈ ਕੀਤੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਕਈ ਵਾਰ ਵਿਜੇ ਦੀ ਤਾਰੀਫ਼ ਕਰ ਚੁੱਕੇ ਹਨ। ਸ਼ਾਹਰੁਖ ਮੁਤਾਬਕ ਵਿਜੇ ਇਕ ‘ਪਾਗਲ’ ਹੈ ਤੇ ਉਹ ਆਪਣੇ ਕਿਰਦਾਰ ’ਚ ਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News