‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਮਜ਼ੇਦਾਰ ਗੀਤ ‘ਹਾਏ ਬੂ’ ਰਿਲੀਜ਼

Monday, Mar 04, 2024 - 03:41 PM (IST)

‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਮਜ਼ੇਦਾਰ ਗੀਤ ‘ਹਾਏ ਬੂ’ ਰਿਲੀਜ਼

ਜਲੰਧਰ (ਬਿਊਰੋ)- ਆਉਂਦੀ 15 ਮਾਰਚ ਨੂੰ ਪੰਜਾਬੀ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟਰੇਲਰ ਨੂੰ ਜਿਥੇ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਥੇ ਹੀ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਵੀ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਹਾਲ ਹੀ ’ਚ ਫ਼ਿਲਮ ਦਾ ਇਕ ਹੋਰ ਗੀਤ ‘ਹਾਏ ਬੂ’ ਰਿਲੀਜ਼ ਹੋਇਆ ਹੈ, ਇਸ ਗੀਤ ਨੂੰ ਦੀਪਕ ਢਿੱਲੋਂ ਤੇ ਜੋਤਿਕਾ ਤਾਂਗੜੀ ਨੇ ਗਾਇਆ ਹੈ। ਗੀਤ ਦੇ ਬੋਲ ਮਸ਼ਹੂਰ ਗੀਤਕਾਰ ਹਰਮਨਜੀਤ ਨੇ ਲਿਖੇ ਹਨ ਤੇ ਸੰਗੀਤ ਐਵੀ ਸਰਾ ਦਾ ਹੈ । ਸਪੀਡ ਰਿਕਾਰਡਜ਼ ਦੇ ਆਫੀਸ਼ੀਅਲ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 9 ਲੱਖ ਤੋਂ ਵਾਰ ਦੇਖਿਆ ਗਿਆ ਹੈ ।

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ 'ਚ ਦਿਲਜੀਤ ਦੀ ਹੋਈ ਬੱਲੇ-ਬੱਲੇ, ਪੰਜਾਬ ਦਾ ਵਧਾਇਆ ਮਾਣ, ਦਿੱਤਾ ਸਿੱਖੀ ਦਾ ਸੰਕੇਤ

‘ਹਾਏ ਬੂ’ ਗੀਤ ਜਿਥੇ ਦਰਸ਼ਕਾਂ ਨੂੰ ਹਸਾ-ਹਸਾ ‘ਢਿੱਡੀਂ ਪੀੜਾਂ’ ਪਾ ਰਿਹਾ ਹੈ ਉਥੇ ਹੀ ਗੀਤ ’ਚ ਸਰਗੁਣ ਮਹਿਤਾ ਚੁੜੈਲ ਬਣ ਕੇ ਰੂਪੀ ਗਿੱਲ ਨਾਲ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ । ਗੀਤ ’ਚ ਸਰਗੁਣ ਮਹਿਤਾ ਨੇ ਰੂਪੀ ਗਿੱਲ ਨੂੰ ਖੂਬ ਤੰਗ ਕੀਤਾ ਹੈ ਤੇ ਗਿੱਪੀ ਗਰੇਵਾਲ ਆਪਣੀ ਪਤਨੀ ਰੂਪੀ ਗਿੱਲ ਨੂੰ ਸਰਗੁਣ ਤੋਂ ਬਚਾਉਂਦੇ ਨਜ਼ਰ ਆ ਰਹੇ ਹਨ ।

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ 'ਚ ਅਮਿਤਾਭ ਬੱਚਨ ਨਾਲ ਡੋਨਾਲਡ ਟਰੰਪ ਦੀ ਧੀ ਇਵਾਂਕਾ ਨੇ ਕੀਤੀ ਖ਼ਾਸ ਮੁਲਾਕਾਤ (ਵੀਡੀਓ)

ਫਿਲਮ ’ਚ ਨਿਰਮਲ ਰਿਸ਼ੀ, ਬੀ. ਐੱਨ. ਸ਼ਰਮਾ, ਮੰਨਤ ਕੌਰ, ਹਰਪ੍ਰੀਤ ਵਾਲੀਆ ਤੇ ਪਵਨ ਜੌਹਲ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ। ਫਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਲਿਖਿਆ ਗਿਆ ਹੈ, ਜਿਸ ਨੂੰ ਵਿਕਾਸ ਵਸ਼ਿਸ਼ਟ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਸਰਗੁਣ ਮਹਿਤਾ, ਰਵੀ ਪ੍ਰਕਾਸ਼ ਦੁਬੇ, ਜਾਨੀ ਤੇ ਅਰਵਿੰਦਰ ਖਹਿਰਾ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News