ਲੌਕਡਾਊਨ ’ਚ ਜਸਵਿੰਦਰ ਭੱਲਾ ਦੇ ਘਰ ਆਏ ਮਹਿਮਾਨ, ਇੰਝ ਕੀਤਾ ਅਪਮਾਨ

Wednesday, May 19, 2021 - 01:23 PM (IST)

ਲੌਕਡਾਊਨ ’ਚ ਜਸਵਿੰਦਰ ਭੱਲਾ ਦੇ ਘਰ ਆਏ ਮਹਿਮਾਨ, ਇੰਝ ਕੀਤਾ ਅਪਮਾਨ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਇੰਸਟਾਗ੍ਰਾਮ ’ਤੇ ਆਏ ਦਿਨ ਕੋਈ ਨਾ ਕੋਈ ਫਨੀ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ’ਚ ਜਸਵਿੰਦਰ ਭੱਲਾ ਨੇ ਇਕ ਅਜਿਹੀ ਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਤੁਸੀਂ ਵੀ ਹੱਸਣ ’ਤੇ ਮਜਬੂਰ ਹੋ ਜਾਓਗੇ।

ਇਹ ਖ਼ਬਰ ਵੀ ਪੜ੍ਹੋ : ਤੂਫ਼ਾਨ ਵਿਚਾਲੇ ਸ਼ਖ਼ਸ ਨੇ ਕੀਤਾ ਨੋਰਾ ਫਤੇਹੀ ਦੇ ‘ਹਾਏ ਗਰਮੀ’ ਗੀਤ ’ਤੇ ਡਾਂਸ, ਵੀਡੀਓ ਵਾਇਰਲ

ਅਸਲ ’ਚ ਜੋ ਵੀਡੀਓ ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਹੈ, ਉਸ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਕੁਝ ਕਲਾਕਾਰ ਨਜ਼ਰ ਆ ਰਹੇ ਹਨ। ਇਹ ਕਲਾਕਾਰ ਲੌਕਡਾਊਨ ’ਚ ਜਸਵਿੰਦਰ ਭੱਲਾ ਦੇ ਘਰ ’ਚ ਆਏ ਹਨ, ਜਿਨ੍ਹਾਂ ਨੂੰ ਜਸਵਿੰਦਰ ਭੱਲਾ ਬਿਲਕੁਲ ਭਾਅ ਨਹੀਂ ਦਿੰਦੇ।

 
 
 
 
 
 
 
 
 
 
 
 
 
 
 
 

A post shared by Jaswinder Bhalla (@jaswinderbhalla)

ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘ਜੇ ਲੌਕਡਾਊਨ ’ਚ ਬਣੋਗੇ ਮਹਿਮਾਨ, ਇੰਝ ਹੀ ਕਰਵਾਓਗੇ ਅਪਮਾਨ।’

ਜਸਵਿੰਦਰ ਭੱਲਾ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ 82 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ’ਚ ਬੀਨੂੰ ਢਿੱਲੋਂ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ, ਬਾਲਮੁਕੰਦ ਸ਼ਰਮਾ ਤੇ ਜੱਗੀ ਧੂਰੀ ਸਮੇਤ ਹੋਰ ਵੀ ਸ਼ਖ਼ਸ ਨਜ਼ਰ ਆ ਰਹੇ ਹਨ।

ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News