ਰਣਜੀਤ ਬਾਵਾ ਤੇ ਜੱਸੀ ਗਿੱਲ ਲਾਉਣਗੇ ਕਾਮੇਡੀ ਦਾ ਤੜਕਾ, ਜਸਵਿੰਦਰ ਭੱਲਾ ਵੀ ਦੇਣਗੇ ਪੂਰਾ ਸਾਥ

Thursday, Mar 18, 2021 - 03:08 PM (IST)

ਰਣਜੀਤ ਬਾਵਾ ਤੇ ਜੱਸੀ ਗਿੱਲ ਲਾਉਣਗੇ ਕਾਮੇਡੀ ਦਾ ਤੜਕਾ, ਜਸਵਿੰਦਰ ਭੱਲਾ ਵੀ ਦੇਣਗੇ ਪੂਰਾ ਸਾਥ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਅਤੇ ਜੱਸੀ ਗਿੱਲ ਦੀ ਅਗਲੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਦੀ ਰਿਲੀਜ਼ਿੰਗ ਡੇਟ ਦਾ ਐਲਾਨ ਹੋ ਗਿਆ ਹੈ। ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' 27 ਅਗਸਤ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਓਮਜੀ ਸਟਾਰ ਸਟੂਡੀਓਸ ਦੀ ਪ੍ਰੋਡਕਸ਼ਨ 'ਚ ਬਣੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' 'ਚ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ ਤੇ ਤਾਨੀਆ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ।

PunjabKesari
ਦੱਸ ਦਈਏ ਕਿ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਨਾਲ ਕਾਮੇਡੀ ਤੜਕਾ ਹੁਣ ਦੁੱਗਣਾ ਹੋਣ ਵਾਲਾ ਹੈ। ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਸਾਲ 2013 'ਚ ਆਈ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' ਦਾ ਰੀਮੇਕ ਹੈ, ਜਿਸ 'ਚ ਜਸਵਿੰਦਰ ਭੱਲਾ ਨਾਲ ਅਮਰਿੰਦਰ ਗਿੱਲ, ਹਰੀਸ਼ ਵਰਮਾ, ਯੁਵਿਕਾ ਚੌਧਰੀ, ਇਹਾਨਾ ਢਿੱਲੋਂ, ਅਮਰ ਨੂਰੀ ਤੇ ਰਾਣਾ ਰਣਬੀਰ ਵਰਗੇ ਚਰਚਿਤ ਕਲਾਕਾਰ ਅਹਿਮ ਕਿਰਦਾਰ 'ਚ ਨਜ਼ਰ ਆਏ ਸਨ ਪਰ ਫ਼ਿਲਮ ਦੇ ਦੂਜੇ ਭਾਗ 'ਚ ਜਸਵਿੰਦਰ ਭੱਲਾ ਤੋਂ ਇਲਾਵਾ ਬਾਕੀ ਸਾਰੀ ਕਾਸਟ ਨਵੀਂ ਹੈ। ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜੋ ਕਿ 2020 'ਚ ਰਿਲੀਜ਼ ਕੀਤੀ ਜਾਣੀ ਸੀ ਪਰ ਕੋਰੋਨਾ ਦੇ ਕਾਰਨ ਫ਼ਿਲਮ ਹੁਣ 27 ਅਗਸਤ ਨੂੰ ਰਿਲੀਜ਼ ਹੋਵੇਗੀ। 

 
 
 
 
 
 
 
 
 
 
 
 
 
 
 
 

A post shared by Speed Records (@speedrecords)


author

sunita

Content Editor

Related News