ਗਾਇਕ ਜੱਸੀ ਗਿੱਲ ਦਾ ਪ੍ਰਸ਼ੰਸਕਾਂ ਨੂੰ ਪਿਆਰਾ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

01/18/2022 12:53:14 PM

ਚੰਡੀਗੜ੍ਹ (ਬਿਊਰੋ) : ਇੰਨ੍ਹੀਂ ਦਿਨੀਂ ਪੰਜਾਬੀ ਕਲਾਕਾਰਾਂ 'ਚ ਐਲਬਮ ਦਾ ਰੁਝਾਨ ਕਾਫ਼ੀ ਵਧ ਗਿਆ ਹੈ। ਆਏ ਦਿਨ ਪੰਜਾਬੀ ਕਲਾਕਾਰ ਆਪਣੀਆਂ ਐਲਬਮਾਂ ਦਾ ਐਲਾਨ ਕਰ ਰਹੇ ਹਨ। ਹੁਣ ਇਸ ਲਿਸਟ 'ਚ ਜਸਦੀਪ ਸਿੰਘ ਗਿੱਲ ਉਰਫ਼ ਜੱਸੀ ਗਿੱਲ ਨੇ ਨਾਂ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ 'ਚ ਜੱਸੀ ਗਿੱਲ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੀ ਨਵੀਂ ਐਲਬਮ 'ਆਲ ਰਾਊਂਡਰ' ਦਾ ਐਲਾਨ ਕੀਤਾ ਹੈ। ਪੋਸਟਰ 'ਚ 5 ਵੱਖ-ਵੱਖ ਸੰਗੀਤ ਨਿਰਮਾਤਾਵਾਂ ਪੀ. ਆਰ. ਪੀ., ਰੌਨ ਸੰਧੂ, ਸਨੀ ਵਿਰਕ, ਸਟਾਰਬੁਆਏ ਤੇ ਸਨੈਪੀ ਵੱਲੋਂ ਤਿਆਰ ਕੀਤੇ ਗਏ 13 ਗੀਤਾਂ ਦੀ ਟਰੈਕਲਿਸਟ ਜਾਰੀ ਕੀਤੀ ਹੈ। ਐਲਬਮ ਜੋ ਕਿ ਅੱਜ ਯਾਨੀ 17 ਜਨਵਰੀ ਨੂੰ ਸ਼ਾਮ 5 ਵਜੇ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ। 

 
 
 
 
 
 
 
 
 
 
 
 
 
 
 

A post shared by Jassie Gill (@jassie.gill)

ਦੱਸ ਦਈਏ ਕਿ ਐਲਬਮ 'ਚ ਜੱਸੀ ਗਿੱਲ ਗਾਇਕਾ ਸ਼ਿਪਰਾ ਗੋਇਲ ਤੇ ਲਿਰੀਸਿਸਟ ਅਰੋਨ, ਆਸ਼ੂ ਸਿੱਧੂ, ਅਰਸ਼, ਕਪਤਾਨ, ਰਾਜ ਫਤਿਹਪੁਰੀਆ, ਰੌਨੀ ਐਂਡ ਗਿੱਲ, ਮਨੀ ਲੌਂਗੀਆ ਤੇ ਰਵ ਹੰਜਰਾ ਨਾਲ ਵੀ ਕੰਮ ਕਰਦੇ ਹੋਏ ਨਜ਼ਰ ਆਉਣਗੇ। 

 
 
 
 
 
 
 
 
 
 
 
 
 
 
 

A post shared by Jassie Gill (@jassie.gill)

ਦੱਸਣਯੋਗ ਹੈ ਕਿ ਜੱਸੀ ਗਿੱਲ ਨੇ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ 'ਚ ਵੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਸਿਨੇਮਾ 'ਚ ਜੱਸੀ ਗਿੱਲ ਨੇ ਸਾਲ 2014 'ਚ ਫ਼ਿਲਮ 'ਮਿਸਟਰ ਐਂਡ ਮਿਸਿਜ਼ 420' ਨਾਲ ਅਤੇ ਬਾਲੀਵੁੱਡ 'ਚ 2018 ਦੀ ਫ਼ਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ ਡੈਬਿਊ ਕੀਤਾ ਸੀ। ਜੱਸੀ ਗਿੱਲ ਨੇ ਸਾਲ 2011 'ਚ ਐਲਬਮ 'ਬੈਚਮੇਟ' ਨਾਲ ਆਪਣੀ ਸ਼ੁਰੂਆਤ ਕੀਤੀ ਸੀ।

ਇਹ ਹੈ ਜੱਸੀ ਗਿੱਲ ਦੀ ਆਉਣ ਵਾਲੀ ਐਲਬਮ 'ਆਲ ਰਾਊਂਡਰ' ਦੀ ਪੂਰੀ ਟਰੈਕਲਿਸਟ-

1. ਲੈਂਬੋ 
2. ਮਿੱਠੀ-ਮਿੱਠੀ 
3. ਗੱਡੀ ਕਾਲੀ 
4. ਵਿਆਹ 
5. ਸਿਫਤ ਕਰਾਂ 
6. ਜਿੰਦ ਮੇਰੀਏ 
7. ਸ਼ੀ ਲਵਜ਼ ਯੂ
8. ਡੋਂਟ ਵਰੀ 
9. ਹੋਮ ਟਾਊਨ 
10. ਹੋਲਡ ਆਨ 
11. ਸੈਲਰੀ 
12. ਕੋਕਾ 

 
 
 
 
 
 
 
 
 
 
 
 
 
 
 

A post shared by Jassie Gill (@jassie.gill)

 


sunita

Content Editor

Related News