ਪੰਜਾਬੀ ਗਾਇਕ-ਅਦਾਕਾਰ ਜੱਸੀ ਗਿੱਲ ਇਸ ਖੂਬਸੂਰਤ ਮੁਟਿਆਰ ਨਾਲ ਬੱਝੇ ਵਿਆਹ ਦੇ ਬੰਧਨ ''ਚ ! (pics)
Tuesday, Apr 05, 2016 - 02:58 PM (IST)

ਜਲੰਧਰ : ਪਾਲੀਵੁੱਡ ਅਦਾਕਾਰ-ਗਾਇਕ ਜੱਸੀ ਗਿੱਲ ਬੀਤੇ ਦਿਨੀਂ ਹੀ ਵਿਆਹ ਦੇ ਬੰਧਨ ''ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ''ਚ ਉਹ ਦੁਲਹਨ ਬਣੀ ਖੂਬਸੂਰਤ ਮੁਟਿਆਰ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਪਰ ਅਸਲ ''ਚ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਤਸਵੀਰਾਂ ਉਨ੍ਹਾਂ ਦੇ ਵਿਆਹ ਦੀਆਂ ਨਹੀਂ ਸਗੋਂ ਫਿਲਮ ਦੀ ਸ਼ੂਟਿੰਗ ਦੀਆਂ ਹਨ। ਇਨ੍ਹਾਂ ਤਸਵੀਰਾਂ ''ਚ ਇਹ ਦੋਵੇਂ ਵੱਖ-ਵੱਖ ਪੋਜ਼ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਗਾਇਕ ਜੱਸੀ ਗਿੱਲ ਨੇ ਪੰਜਾਬੀ ਸਿਨੇਮਾ ''ਚ ਮਸ਼ਹੂਰ ਗਾਇਕ ਅਤੇ ਅਦਾਕਾਰ ਵਜੋਂ ਖਾਸ ਪਛਾਣ ਬਣਾਈ ਹੈ। ਭਾਵੇਂ ਗੱਲ ਕਰੀਏਂ ਉਨ੍ਹਾਂ ਦੇ ਰੋਮਾਂਟਿਕ ਗੀਤਾਂ ਦੀ ਜਾਂ ਦੁੱਖ ਭਰੇ ਗੀਤ (ਸੈਡ ਸਾਂਗ) ਦੀ ਜਾਂ ਫਿਰ ਤੜਕ-ਭੜਕ ਵਾਲੇ ਗੀਤ ਹੋਣ, ਇਨ੍ਹਾਂ ਸਾਰਿਆਂ ਗੀਤਾਂ ਨਾਲ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ''ਤੇ ਰਾਜ ਕੀਤਾ ਹੈ।
ਜ਼ਿਕਰਯੋਗ ਨੇ ਜੱਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਐਲਬਮ ''ਬੈਚਮੇਟ'' ਨਾਲ ਕੀਤੀ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਅਤੇ ਸ਼ਲਾਘਾ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਵੱਲ ਨਹੀਂ ਵੇਖਿਆ ਅਤੇ ਇਕ ਤੋਂ ਇਕ ਸੁਪਰਹਿੱਟ ਗੀਤਾਂ ਦੀ ਝੜੀ ਲਾ ਦਿੱਤੀ। ਇਸ ਤੋਂ ਬਾਅਦ ਹੁਣੇ ਜਿਹੇ ਉਨ੍ਹਾਂ ਦੀ ਐਲਬਮ ''ਅੱਤ ਕਰਤੀ'' ਰਿਲੀਜ਼ ਹੋਈ ਸੀ, ਜਿਸ ਨੇ ਦਰਸ਼ਕਾਂ ਤੋਂ ਕਾਫੀ ਸੁਰਖੀਆਂ ਬਟੋਰੀਆਂ ਹਨ।