ਜੱਸ ਬਾਜਵਾ ਦੀ ਰਿਸੈਪਸ਼ਨ ਪਾਰਟੀ 'ਚ ਦਿੱਲੀ ਤੋਂ ਪਹੁੰਚੇ ਇਹ ਖ਼ਾਸ ਸੱਜਣ-ਮਿੱਤਰ, ਤਸਵੀਰਾਂ ਵਾਇਰਲ

Wednesday, Dec 02, 2020 - 10:47 AM (IST)

ਜੱਸ ਬਾਜਵਾ ਦੀ ਰਿਸੈਪਸ਼ਨ ਪਾਰਟੀ 'ਚ ਦਿੱਲੀ ਤੋਂ ਪਹੁੰਚੇ ਇਹ ਖ਼ਾਸ ਸੱਜਣ-ਮਿੱਤਰ, ਤਸਵੀਰਾਂ ਵਾਇਰਲ

ਜਲੰਧਰ (ਵੈੱਬ ਡੈਸਕ) :  ਪੰਜਾਬੀ ਗਾਇਕ ਜੱਸ ਬਾਜਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਰਿਹਾ ਹੈ ਤੇ ਲਗਾਤਾਰ ਕਿਸਾਨ ਦੇ ਹੱਕ ਦੀ ਲੜਾਈ 'ਚ ਸਾਥ ਦੇ ਰਿਹਾ ਹੈ। ਜੱਸ ਬਾਜਵਾ ਨੇ ਕਿਸਾਨ ਅੰਦੋਲਨ 'ਚੋਂ ਸਮਾਂ ਕੱਢ ਸਾਦੇ ਜਿਹੇ ਢੰਗ ਨਾਲ ਵਿਆਹ ਕਰਾਇਆ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। 

PunjabKesari

ਰਿਸੈਪਸ਼ਨ ਪਾਰਟੀ 'ਚ ਪਹੁੰਚੇ ਕਈ ਨਾਮੀ ਗਾਇਕ 
ਵਿਆਹ ਤੋਂ ਬਾਅਦ ਜੱਸ ਬਾਜਵਾ ਨੇ ਰਿਸੈਪਸ਼ਨ ਪਾਰਟੀ ਵੀ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੱਸ ਬਾਜਵਾ ਨਾਲ ਸੰਗੀਤ ਜਗਤ ਦੇ ਕਈ ਨਾਮੀ ਗਾਇਕ ਵੀ ਨਜ਼ਰ ਆ ਰਹੇ ਹਨ। ਗਾਇਕ ਅੰਮ੍ਰਿਤ ਮਾਨ, ਜੌਰਡਨ ਸੰਧੂ, ਰਣਜੀਤ ਬਾਵਾ, ਦਿਲਪ੍ਰੀਤ ਢਿੱਲੋਂ ਸਮੇਤ ਕਈ ਕਲਾਕਾਰ ਰਿਸੈਪਸ਼ਨ ਪਾਰਟੀ 'ਚ ਪਹੁੰਚੇ ਸਨ। 

PunjabKesari

ਕਿਸਾਨਾਂ ਦੇ ਨਾਲ ਹੋਣ ਦਾ ਜੱਸ ਬਾਜਵਾ ਨੇ ਦਿੱਤਾ ਪ੍ਰਮਾਣ
ਦੱਸ ਦਈਏ ਕਿ ਜੱਸ ਬਾਜਵਾ ਨੇ ਵਿਆਹ ਦੌਰਾਨ ਕਿਸਾਨਾਂ ਦੇ ਨਾਲ ਹੋਣ ਦਾ ਪ੍ਰਮਾਣ ਆਪਣੀ ਗੱਡੀ 'ਤੇ ਲੱਗੇ ਝੰਡੇ ਦੇ ਨਾਲ ਦਿੱਤਾ। ਆਪਣੀ ਵਿਆਹ ਦੀ ਗੱਡੀ ਨੂੰ ਜੱਸ ਬਾਜਵਾ ਨੇ ਕਿਸਾਨ ਅੰਦੋਲਨ ਦੇ ਝੰਡੇ ਨਾਲ ਸਜਾਇਆ ਅਤੇ ਬਹੁਤ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ।

PunjabKesari
 
ਕਿਸਾਨ ਅੰਦੋਲਨ 'ਚ ਪੰਜਾਬੀ ਗਾਇਕਾਂ ਦਾ ਮਿਲ ਰਿਹੈ ਪੂਰਾ ਸਮਰਥਨ
ਦੱਸ ਦਈਏ ਕਿ ਕਿਸਾਨਾਂ ਦੀ ਹੱਕ ਦੀ ਲੜਾਈ 'ਚ ਪੰਜਾਬੀ ਗਾਇਕਾਂ ਦਾ ਸਾਥ ਲਗਾਤਾਰ ਕਿਸਾਨਾਂ ਨੂੰ ਮਿਲ ਰਿਹਾ ਹੈ। ਕਈ ਕਲਾਕਾਰ ਹਰ ਰੋਜ਼ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਵੱਲ ਜਾ ਰਹੇ ਹਨ। ਹੁਣ ਤਕ ਬੱਬੂ ਮਾਨ, ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਰਣਜੀਤ ਬਾਵਾ, ਹਰਫ਼ ਚੀਮਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਇਸ ਅੰਦੋਲਨ ਚ ਸ਼ਾਮਲ ਹਨ।

PunjabKesari

ਅੱਜ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਵੇਗਾ ਜੱਸ ਬਾਜਵਾ
ਜੱਸ ਬਾਜਵਾ ਵੀ ਅੱਜ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਜਾਣਗੇ। ਇਸ ਗੱਲ ਦੀ ਜਾਣਕਾਰੀ ਖ਼ੁਦ ਜੱਸ ਬਾਜਵਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਟੋਰੀ ਸਾਂਝੀ ਕਰਕੇ ਦਿੱਤੀ ਹੈ। ਇਸ ਸਟੋਰੀ 'ਚ ਲਿਖਿਆ ਗਿਆ ਹੈ, 'ਅੱਜ ਸ਼ਾਮ ਨੂੰ ਦਿੱਲੀ ਨੂੰ ਰਵਾਨਾ ਹੋਣਾ ਅਸੀਂ। ਆਲੇ-ਦੁਆਲੇ ਦੇ ਪਿੰਡਾਂ 'ਚੋਂ ਸੰਗਤ ਦਾ ਕਾਫ਼ਲਾ ਲੈ ਕੇ ਜੇ ਕੋਈ ਵੀਰ-ਭਰਾ ਜਾਣਾ ਚਾਹੁੰਦਾ ਤਾਂ ਉਹ ਸਾਡੇ ਨੰਬਰ 'ਤੇ ਜਾਣਕਾਰੀ ਲਈ ਫੋਨ ਕਰ ਸਕਦਾ ਹੈ। ਅਸੀਂ ਆਪਣਾ ਜੱਥਾ ਸ਼ੰਭੂ ਬਾਰਡਰ ਤੋਂ ਲੈ ਕੇ ਜਾਵਾਂਗੇ ਜੀ। ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।'
PunjabKesari

 
 
 
 
 
 
 
 
 
 
 
 
 
 
 
 

A post shared by i ♥️ KHANTIYA (@ilove_khantiya)


author

Tanu

Content Editor

Related News