ਜੱਸ ਬਾਜਵਾ ਦੀ ਵੈੱਬ ਸੀਰੀਜ਼ ‘ਸਰਪੰਚੀ’ ਹੋਈ ਚੌਪਾਲ ’ਤੇ ਰਿਲੀਜ਼, ਪਿੰਡ ਦੀ ਰਾਜਨੀਤੀ ਲੋਕਾਂ ਨੂੰ ਆਈ ਪਸੰਦ
Saturday, Aug 17, 2024 - 04:51 PM (IST)
ਜਲੰਧਰ (ਬਿਊਰੋ)– ਓ. ਟੀ. ਟੀ. ਪਲੇਟਫਾਰਮ ਚੌਪਾਲ ’ਤੇ ਇਕ ਵੈੱਬ ਸੀਰੀਜ਼ ਰਿਲੀਜ਼ ਹੋਈ ਹੈ, ਜਿਸ ਦਾ ਨਾਂ ਹੈ ‘ਸਰਪੰਚੀ’। ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ, ਇਹ ਵੈੱਬ ਸੀਰੀਜ਼ ਸਰਪੰਚੀ ਚੋਣਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ’ਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ। ਵੈੱਬ ਸੀਰੀਜ਼ ’ਚ ਜੱਸ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕੁਲਜਿੰਦਰ ਸਿੱਧੂ, ਇਰਵਿਨਮੀਤ, ਸਰਦਾਰ ਸੋਹੀ, ਗੁਰਿੰਦਰ ਮਾਕਨਾ, ਜਗਤਾਰ ਬੈਨੀਪਾਲ, ਜਰਨੈਲ ਸਿੰਘ, ਸੁਖਦੇਵ ਬਰਨਾਲਾ, ਦਿਲਜੀਤ ਡੈਲੀ, ਧੀਰਾ ਮਾਨ, ਮਲਕੀਤ ਮਲੰਗਾ, ਸਰਵਰ ਅਲੀ, ਬਲਰਾਜ ਕੁਮਾਰ ਅਜੇ, ਸਤਵਿੰਦਰ ਪੁੱਡਾ, ਮੰਨਾ ਮੰਡ, ਮਨਦੀਪ ਸਿੱਧੂ, ਕੁਲਦੀਪ ਭੱਟੀ, ਬਲੋਚਨ ਮਲਿਕ, ਸਵਰਾਜ ਸਿੰਘ, ਇਕਤਰ, ਯਸ਼ ਗੁਲਾਟੀ. ਡਾ. ਰਾਜਨ ਗੁਪਤਾ, ਗੁਰਜੀਤ ਸੋਹੀ, ਸੁਮਿਤ ਵਰਮਾ, ਅਵਤਾਰ ਸਿੰਘ, ਅਮੈਨੁਅਲ ਤੇ ਕਿੰਡੂ ਵਰਗੇ ਕਲਾਕਾਰਾਂ ਨੇ ਇਸ ਵੈੱਬ ਸੀਰੀਜ਼ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਛੋਟੇ ਭਰਾ ਸਿੱਧੂ ਲਈ ਫੈਨਜ਼ ਨੇ ਭੇਜੀਆਂ ਖ਼ਾਸ ਰੱਖੜੀਆਂ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਝਲਕ
ਕੁਲ ਮਿਲਾ ਕੇ 90 ਤੋਂ ਵੱਧ ਕਲਾਕਾਰਾਂ ਨੇ ‘ਸਰਪੰਚੀ’ ਵੈੱਬ ਸੀਰੀਜ਼ ’ਚ ਕੰਮ ਕੀਤਾ ਹੈ। ਚੌਪਾਲ ’ਤੇ 15 ਅਗਸਤ ਨੂੰ ਰਿਲੀਜ਼ ਹੋਈ ਇਸ ਵੈੱਬ ਸੀਰੀਜ਼ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ‘ਸਰਪੰਚੀ’ ਵੈੱਬ ਸੀਰੀਜ਼ ਗੁਰਪ੍ਰੀਤ ਸਿੰਘ ਪਲਹੇੜੀ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ, ਜੋ ਸ਼ਾਨਦਾਰ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ।
ਵੈੱਬ ਸੀਰੀਜ਼ ਦੀ ਟੈਗਲਾਈਨ ਹੈ ‘ਪ੍ਰਧਾਨ ਮੰਤਰੀ ਬਣਨਾ ਸੌਖਾ, ਸਰਪੰਚ ਬਣਨਾ ਔਖਾ’। ਇਹ ਗੱਲ ਉਦੋਂ ਸਹੀ ਸਾਬਿਤ ਹੁੰਦੀ ਤੁਹਾਨੂੰ ਨਜ਼ਰ ਆਵੇਗੀ, ਜਦੋਂ ਤੁਸੀਂ ਇਸ ਸੀਰੀਜ਼ ਨੂੰ ਦੇਖੋਗੇ। ਜੱਸ ਬਾਜਵਾ, ਜੋ ਕੈਨੇਡਾ ਜਾ ਕੇ ਉਥੋਂ ਦੀ ਪੀ. ਆਰ. ਲੈਣਾ ਚਾਹੁੰਦਾ ਹੈ ਕਿਉਂਕਿ ਪਿੰਡ ’ਚ ਰਹਿਣ ਕੇ ਸਰਪੰਚੀ ਚੋਣਾਂ ਲੜਨ ਦਾ ਫ਼ੈਸਲਾ ਕਰਦਾ ਹੈ, ਇਹ ਟਵਿਸਟ ਤੇ ਟ੍ਰਨਜ਼ ਕਾਫੀ ਮਜ਼ੇਦਾਰ ਹਨ।
ਇਹ ਖ਼ਬਰ ਵੀ ਪੜ੍ਹੋ - 'ਸਤ੍ਰੀ 2' ਦੇ ਸਾਹਮਣੇ ਅਕਸ਼ੈ-ਜੌਨ ਦੀਆਂ ਫ਼ਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਕੀਤੀ ਬਸ ਇੰਨਾ ਹੀ ਕੀਤਾ ਕਲੈਕਸ਼ਨ
ਵੈੱਬ ਸੀਰੀਜ਼ ’ਚ ਹਰ ਰੰਗ ਦੇਖਣ ਨੂੰ ਮਿਲ ਰਿਹਾ ਹੈ, ਭਾਵੇਂ ਉਹ ਰੋਮਾਂਸ ਹੋਵੇ, ਕਾਮੇਡੀ, ਫੈਮਿਲੀ ਡਰਾਮਾ ਜਾਂ ਫਿਰ ਇਮੋਸ਼ਨਜ਼, ਹਰ ਚੀਜ਼ ਦਾ ਮਿਕਸ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਪੰਜਾਬ ’ਚ ਉਂਝ ਚੰਗੀਆਂ ਵੈੱਬ ਸੀਰੀਜ਼ ਘੱਟ ਹੀ ਬਣਦੀਆਂ ਹਨ, ਜੋ ਸਾਰਾ ਪਰਿਵਾਰ ਮਿਲ ਕੇ ਦੇਖ ਸਕਦਾ ਹੋਵੇ ਤੇ ‘ਸਰਪੰਚੀ’ ਵੀ ਇਸੇ ਤਰ੍ਹਾਂ ਦੀ ਵੈੱਬ ਸੀਰੀਜ਼ ਹੈ, ਜੋ ਪੂਰੇ ਪਰਿਵਾਰ ਨਾਲ ਬੈਠ ਕੇ ਦੇਖੀ ਜਾ ਸਕਦੀ ਹੈ।
ਨੋਟ– ਤੁਹਾਡਾ ‘ਸਰਪੰਚੀ’ ਵੈੱਬ ਸੀਰੀਜ਼ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।