ਜੱਸ ਬਾਜਵਾ ਦੇ ਸਰਕਾਰ ਨੂੰ ਤਿੱਖੇ ਬੋਲ, ‘ਪਰਚੇ ਜਿੰਨੇ ਮਰਜ਼ੀ ਪਾਓ, ਅਸੀਂ ਉਨੀ ਤਾਕਤ ਨਾਲ ਹੋਰ ਅੱਗੇ ਆਵਾਂਗੇ’

07/07/2021 12:54:40 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੱਸ ਬਾਜਵਾ ਕਿਸਾਨੀ ਅੰਦੋਲਨ ਨੂੰ ਲੈ ਕੇ ਦਿਨ-ਰਾਤ ਆਵਾਜ਼ ਚੁੱਕ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਜੱਸ ਬਾਜਵਾ ਦੀ ਸਰਗਰਮੀ ਕਿਸਾਨੀ ਅੰਦੋਲਨ ’ਚ ਦੇਖਣ ਨੂੰ ਮਿਲ ਰਹੀ ਹੈ। ਉਥੇ ਹਾਲ ਹੀ ’ਚ ਜੱਸ ਬਾਜਵਾ ’ਤੇ ਪਰਚਾ ਵੀ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ।

ਜੱਸ ਬਾਜਵਾ ਨੇ ਆਪਣੇ ਇੰਟਰਵਿਊ ’ਚ ਦੱਸਿਆ ਕਿ ਸਰਕਾਰ ਭਾਵੇਂ ਇਕ ਛੱਡ ਕੇ 35 ਪਰਚੇ ਉਨ੍ਹਾਂ ’ਤੇ ਪਾ ਦੇਵੇ, ਉਹ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਇਸ ਨਾਲ ਉਹ ਹੋਰ ਜ਼ਿਆਦਾ ਤਾਕਤ ਨਾਲ ਅੱਗੇ ਆਉਣਗੇ।

ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਵੱਲ ਪ੍ਰੇਰਿਤ ਕਰਨ ਦੇ ਸਵਾਲ ’ਤੇ ਜੱਸ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੰਵਰ ਗਰੇਵਾਲ ਤੇ ਲੱਖਾ ਸਿਧਾਣਾ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਵੱਲ ਖਿੱਚ ਸਕਦੇ ਹਨ। ਜੇਕਰ ਉਹ ਨੌਜਵਾਨਾਂ ਦੀ ਅਗਵਾਈ ਕਰਦੇ ਹਨ ਤਾਂ ਨੌਜਵਾਨਾਂ ਦਾ ਇਕੱਠ ਕਿਸਾਨੀ ਅੰਦੋਲਨ ’ਚ ਵੱਧ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਜੱਸ ਬਾਜਵਾ ਨੇ ਇਸ ਇੰਟਰਵਿਊ ਦੌਰਾਨ ਹੋਰ ਵੀ ਨਿੱਜੀ ਤੇ ਕੰਮਕਾਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਉੱਪਰ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਜੱਸ ਬਾਜਵਾ ਦਾ ਇਹ ਇੰਟਰਵਿਊ ਸਾਡੇ ਯੂਟਿਊਬ ਚੈਨਲ ’ਤੇ ਦੇਖ ਸਕਦੇ ਹੋ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News