ਬਚਪਨ ਦੀ ਤਸਵੀਰ ਸਾਂਝੀ ਕਰਕੇ ਜੈਸਮੀਨ ਸੈਂਡਲਾਸ ਨੇ ਦੱਸਿਆ ਦਿਲ ਦਾ ਦਰਦ

07/31/2020 3:06:30 PM

ਜਲੰਧਰ (ਬਿਊਰੋ) — ਸੰਗੀਤ ਜਗਤ 'ਚ 'ਗੁਲਾਬੀ ਕਵੀਨ' ਦੇ ਨਾਂ ਨਾਲ ਜਾਣੀ ਜਾਂਦੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ 'ਮੈਨੂੰ ਬੇਅਰਾਮੀ ਤੋਂ ਡਰ ਲੱਗਦਾ ਸੀ ਅਤੇ ਮੈਂ ਹਮੇਸ਼ਾ ਹੀ ਕਿਸੇ ਨਾਲ ਟਕਰਾਉਣ ਤੋਂ ਬਚਦੀ ਸੀ। ਮੈਂ ਹਮੇਸ਼ਾ ਹੀ ਆਪਣੇ ਦਰਦ ਨੂੰ ਦਬਾਇਆ ਹੈ। ਸਾਰੀ ਉਮਰ ਮੈਂ ਆਪਣੇ ਆਲੇ-ਦੁਆਲੇ ਤੋਂ ਬਹੁਤ ਕੁਝ ਸਿੱਖਿਆ ਹੈ ਕਿ ਮੇਰੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਰਹੇ ਅਤੇ ਮੈਂ ਖੁਸ਼ ਵਿਖਾਈ ਦੇਵਾਂ। ਹਾਲਾਂਕਿ ਮੈਂ ਹਾਲ 'ਚ ਹੀ ਸਿੱਖਿਆ ਹੈ ਕਿ ਜੋ ਵੀ ਕੰਮ ਕਰਨਾ ਚਾਹੀਦਾ ਹੈ ਉਹ ਚੰਗੀ ਭਾਵਨਾ ਨਾਲ ਕਰਨਾ ਚਾਹੀਦਾ ਹੈ। ਮੈਂ ਆਪਣੀ ਜ਼ਿੰਦਗੀ 'ਚ ਆਉਣ ਵਾਲੀ ਹਰ ਚੁਣੌਤੀ ਦਾ ਸਵਾਗਤ ਕਰਦੀ ਹਾਂ।'

 
 
 
 
 
 
 
 
 
 
 
 
 
 

I feared discomfort. I avoided confrontation. I suppressed pain. All my life, I learned from my surroundings to keep a pretty smile on my face and look happy. However, I’ve recently learned that feeling is the beginning of healing. Short story long, I welcome all challenges 🕊

A post shared by Jasmine Sandlas (@jasminesandlas) on Jul 30, 2020 at 6:03pm PDT

ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ 'ਚ 'ਬੰਬ ਜੱਟ', 'ਸਿਪ ਸਿਪ', 'ਈਲੀਗਲ ਵੈਪਨ', 'ਸੋਨੇ ਦੀ ਚਿੜੀਆ', 'ਚੁੰਨੀ ਬਲੈਕ' ਸਣੇ ਕਈ ਗੀਤ ਸ਼ਾਮਲ ਹਨ, ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗੈਰੀ ਸੰਧੂ ਨਾਲ ਉਨ੍ਹਾਂ ਦੀ ਬਹੁਤ ਵਧੀਆ ਟਿਊਨਿੰਗ ਸੀ, ਦੋਵੇਂ ਬਹੁਤ ਵਧੀਆ ਦੋਸਤ ਸਨ ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਵੱਖ-ਵੱਖ ਹੋ ਚੁੱਕੇ ਹਨ।
PunjabKesari
ਗੈਰੀ ਸੰਧੂ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਰਹੀ ਚਰਚਾ 'ਚ
ਜੈਸਮੀਨ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਆਏ ਦਿਨ ਕਿਸੇ ਨਾ ਕਿਸੇ ਵੀਡੀਓ ਜਾਂ ਤਸਵੀਰਾਂ ਨੂੰ ਲੈ ਕੇ ਦੋਵਾਂ ਸੁਰਖੀਆਂ 'ਚ ਆ ਜਾਂਦੇ ਹਨ। ਹਾਲਾਂਕਿ ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਜੈਸਮੀਨ ਨੇ ਗੈਰੀ ਸੰਧੂ ਨਾਲੋਂ ਹਮੇਸ਼ਾ ਲਈ ਆਪਣਾ ਰਿਸ਼ਤਾ ਤੋੜ ਲਿਆ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ ਤੋਂ ਬਾਅਦ ਦੋਵਾਂ ਨੂੰ ਇਕੱਠਿਆਂ ਕਈ ਥਾਵਾਂ 'ਤੇ ਦੇਖਿਆ ਜਾ ਚੁੱਕਾ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਦੋਵੇਂ ਇਕ-ਦੂਜੇ ਤੋਂ ਵੱਖ ਨਹੀਂ ਹਨ।

 
 
 
 
 
 
 
 
 
 
 
 
 
 

Kiddan #teamsandlas 🕊

A post shared by Jasmine Sandlas (@jasminesandlas) on Jul 26, 2020 at 7:47pm PDT

ਇਹ ਹਨ ਜੈਸਮੀਨ ਦੇ ਹਿੱਟ ਗੀਤ
ਜੈਸਮੀਨ 'ਸਿਪ ਸਿਪ', 'ਰਾਤ ਜਸ਼ਨਾਂ ਦੀ', 'ਵਿਸਕੀ ਦੀ ਬੋਤਲ', 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਬਗਾਵਤ' ਆਦਿ ਵਰਗੇ ਅਨੇਕਾਂ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਜੈਸਮੀਨ ਸੰਗੀਤ ਜਗਤ ਦੇ ਕਈ ਸੁਪਰਸਟਾਰ ਸਿੰਗਰਾਂ ਨਾਲ ਵੀ ਗੀਤ ਗਾ ਚੁੱਕੀ ਹੈ, ਜਿਨ੍ਹਾਂ 'ਚ ਅੰਮ੍ਰਿਤ ਮਾਨ, ਗੈਰੀ ਸੰਧੂ, ਪ੍ਰੀਤ ਹੁੰਦਲ ਦਾ ਨਾਂ ਸ਼ਾਮਲ ਹੈ।

 
 
 
 
 
 
 
 
 
 
 
 
 
 

☀️ This video was shot in my sisters room during covid lockdown in Punjab. We weren’t allowed to leave our building and obviously had no access to cameras and lights and all the 35 people that are usually present at my video shoots. However, in the room was a big mirror and reflection is all I ever needed. This video along with the music video to “hanera” and about 10 others that I’ve released in the past decade is an example to all the aspiring artists who have amazing songs but no money/resources to shoot/release videos. I sang my biggest songs on phones and I’ve shot my best videos for free. Put your music out and your audience will find you. And also, all the internet gangsters who write mean comments on other people’s profiles, please don’t. You should also focus on your own lives so that you don’t even have time to use social media. @charsobeesfilms 🕊

A post shared by Jasmine Sandlas (@jasminesandlas) on Jul 23, 2020 at 3:03pm PDT

ਸੋਸ਼ਲ ਮੀਡੀਆ 'ਤੇ ਰਹਿੰਦੀ ਸਰਗਰਮ
ਜੈਸਮੀਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜੋ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤੀਆਂ ਗਈਆਂ ਸਨ।

 
 
 
 
 
 
 
 
 
 
 
 
 
 

I balanced my phone with a water bottle and shot this video at my sunset spot in Stockton, California. I feel grateful and I feel fulfilled. This caption is for everyone of you who has ever left me a kind and loving comment on my social media. I am thankful for you. I am writing for you. You are #teamsandlas. I wish that you get everything you prayed for. #TeamSandlas - Write a comment below that heals whoever reads it. Let’s show the social media world how it’s done. Together, let’s make history. Maybe we can be the seeds and the next generation can enjoy the fruits. Just maybe 🕊

A post shared by Jasmine Sandlas (@jasminesandlas) on Jul 21, 2020 at 12:30am PDT


sunita

Content Editor

Related News