ਚੂੜਾ ਪਹਿਨੇ ਨਜ਼ਰ ਆਈ ਜੈਸਮੀਨ ਭਸੀਨ, ਪ੍ਰਸ਼ੰਸਕਾਂ ਨੇ ਪੁਛਿਆ- ਕੀ ਤੁਹਾਡਾ ਵਿਆਹ ਹੋ ਗਿਆ ਹੈ?

Saturday, Oct 15, 2022 - 04:41 PM (IST)

ਚੂੜਾ ਪਹਿਨੇ ਨਜ਼ਰ ਆਈ ਜੈਸਮੀਨ ਭਸੀਨ, ਪ੍ਰਸ਼ੰਸਕਾਂ ਨੇ ਪੁਛਿਆ- ਕੀ ਤੁਹਾਡਾ ਵਿਆਹ ਹੋ ਗਿਆ ਹੈ?

ਬਾਲੀਵੁੱਡ ਡੈਸਕ- ਟੀ.ਵੀ ਅਦਾਕਾਰਾ ਜੈਸਮੀਨ ਭਸੀਨ ਇਨ੍ਹੀਂ ਦਿਨੀਂ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਹਨੀਮੂਨ’ ਨੂੰ ਲੈ ਕੇ ਸੁਰਖੀਆਂ ’ਚ ਹੈ। ਇਸ ਫ਼ਿਲਮ ’ਚ ਅਦਾਕਾਰਾ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨਾਲ ਨਜ਼ਰ ਆਵੇਗੀ। ਜੈਸਮੀਨ ਭਸੀਨ ਅਤੇ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਹਾਲ ਹੀ ’ਚ ਪ੍ਰਮੋਸ਼ਨ ਦੌਰਾਨ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰਾ ਦੇ ਖ਼ੂਬਸੂਰਤ ਲੁੱਕ ਨੇ ਸਭ ਨੂੰ ਹੈਰਾਨ ਕਰ ਦਿੱਤਾ। 

PunjabKesari

ਇਹ ਵੀ ਪੜ੍ਹੋ : ਹੁਸਨ ਦੀ ਮਲਿਕਾ ਹਿਮਾਂਸ਼ੀ ਖੁਰਾਨਾ ਨੇ ਬਿਖ਼ੇਰੇ ਜਲਵੇ, ਮਹਿਰੂਨ ਸੂਟ ਨਾਲ ਝੁਮਕੇ ਖ਼ੂਬਸੂਰਤੀ ਨੂੰ ਲਗਾ ਰਹੇ ਚਾਰ-ਚੰਨ

ਹਾਲ ਹੀ ’ਚ ਜੈਸਮੀਨ ਦੀ ਨਵੀਂ ਲੁੱਕ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਤਸਵੀਰਾਂ ਦੇਖ ਕੇ ਹਰ ਕੋਈ ਉਨ੍ਹਾਂ ਸਵਾਲ ਕਰ ਰਿਹਾ ਹੈ ਕਿ ਉਸ ਦਾ ਵਿਆਹ ਹੋ ਗਿਆ ਹੈ? ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਪਿੰਕ ਸ਼ਰਾਰਾ ਸੁੱਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਅਦਾਕਾਰਾ ਦੇ ਹੱਥ ਦੇ ਚੁੜੇ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਲਿਆ ਹੈ। 

PunjabKesari

ਤਸਵੀਰਾਂ ’ਚ ਦੇਖ ਸਕਦੇ ਹੋ ਅਦਾਕਾਰਾ ਕੈਮਰੇ ਸਾਹਮਣੇ ਚੂੜੇ ਨੂੰ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਉਸਦਾ ਵਿਆਹ ਹੋ ਗਿਆ ਹੈ?

 
 
 
 
 
 
 
 
 
 
 
 
 
 
 
 

A post shared by Sherya♡JasLy (@jaslyxsherya)

ਇਹ ਵੀ ਪੜ੍ਹੋ : ਕੇਕ ਦਾ ਆਨੰਦ ਲੈ ਰਿਹਾ ਭਾਰਤੀ ਸਿੰਘ ਦਾ ਪੁੱਤਰ ‘ਗੋਲਾ’, ਦੋਵਾਂ ਦੀ ਟਵੀਨਿੰਗ ਨੇ ਲਗਾਏ ਚਾਰ-ਚੰਨ

ਦੱਸ ਦੇਈਏ ਕਿ ਜੈਸਮੀਨ ਭਸੀਨ ਟੀ.ਵੀ ਅਦਾਕਾਰ ਐਲੀ ਗੋਨੀ ਨੂੰ ਡੇਟ ਕਰ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ। ਇਸ ਦੇ ਨਾਲ ਪ੍ਰਸ਼ੰਸਕ ਦੋਵਾਂ ਨੂੰ ਵਿਆਹ ਦੇ ਬੰਧਨ ’ਚ ਬੱਝਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


author

Shivani Bassan

Content Editor

Related News