ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਜੋੜੀ ਪਹੁੰਚੀ ਅੰਮ੍ਰਿਤਸਰ, ਜਲੇਬੀਆਂ ਤੇ ਗੁਲਾਬ ਜਾਮੁਨ ਦਾ ਲਿਆ ਅਨੰਦ

Monday, Oct 17, 2022 - 02:13 PM (IST)

ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਜੋੜੀ ਪਹੁੰਚੀ ਅੰਮ੍ਰਿਤਸਰ, ਜਲੇਬੀਆਂ ਤੇ ਗੁਲਾਬ ਜਾਮੁਨ ਦਾ ਲਿਆ ਅਨੰਦ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਜੈਸਮੀਨ ਭਸੀਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਹਨੀਮੂਨ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਜੈਸਮੀਨ ਤੇ ਗਿੱਪੀ ਗਰੇਵਾਲ ਫ਼ਿਲਮ ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਬੀਤੇ ਦਿਨ ਗਿੱਪੀ ਗਰੇਵਾਲ ਤੇ ਜੈਸਮੀਨ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਫ਼ਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ। 

 
 
 
 
 
 
 
 
 
 
 
 
 
 
 
 

A post shared by Jasmin Bhasin (@jasminbhasin2806)


ਉਥੇ ਹੀ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਦੱਸਿਆ ਸੀ ਕਿ ਜੈਸਮੀਨ ਦੀ ਬੜੀ ਇੱਛਾ ਹੈ, ਉਹ ਹੈ ਅੰਮ੍ਰਿਤਸਰ ਦੀਆਂ ਜਲੇਬੀਆਂ ਖਾਵੇ ਕਿਉਂਕਿ ਅੰਮ੍ਰਿਤਸਰ 'ਚ ਇੱਕ ਸ਼ਖਸ ਹੈ, ਜੋ ਜਲੇਬੀਆਂ ਬਣਾਉਂਦਾ ਹੈ ਅਤੇ ਉਸ ਦੀਆਂ ਜਲੇਬੀਆਂ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ। ਦੋਵਾਂ ਨੇ ਅੰਮ੍ਰਿਤਸਰ ਦੇ ਉਸ ਜਲੇਬੀਆਂ ਬਨਾਉਣ ਵਾਲੇ ਦਾ ਨਾਮ ਅਤੇ ਪਤਾ ਦੱਸਣ ਲਈ ਵੀ ਆਖਿਆ ਸੀ । ਹੁਣ ਲੱਗਦਾ ਹੈ ਕਿ ਦੋਵਾਂ ਨੂੰ ਉਸ ਪ੍ਰਸਿੱਧ ਜਲੇਬੀ ਵਾਲੇ ਦਾ ਪਤਾ ਮਿਲ ਗਿਆ ਹੈ।

 
 
 
 
 
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਦੱਸ ਦਈਏ ਕਿ ਆਪਣੀ ਆਉਣ ਵਾਲੀ ਫ਼ਿਲਮ 'ਹਨੀਮੂਨ' ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਤੇ ਜੈਸਮੀਨ ਦੀ ਜੋੜੀ ਅੰਮ੍ਰਿਤਸਰ ਪਹੁੰਚੀ ਸੀ, ਇਸ ਦੌਰਾਨ ਦੋਵਾਂ ਨੇ ਜਲੇਬੀਆਂ ਦਾ ਅਨੰਦ ਮਾਣਿਆ। ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਜੈਸਮੀਨ ਭਸੀਨ ਜਲੇਬੀਆਂ ਅਤੇ ਗੁਲਾਬ ਜਾਮੁਨ ਦਾ ਲੁਤਫ ਉਠਾ ਰਹੀ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ। ਜੈਸਮੀਨ ਭਸੀਨ ਇਸ ਫ਼ਿਲਮ ਰਾਹੀਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। 


author

sunita

Content Editor

Related News