ਹਸਪਤਾਲ ਤੋਂ ਡਿਸਚਾਰਜ ਹੋਈ ਜਸਲੀਨ, ਸਿਧਾਰਥ ਦੇ ਦਿਹਾਂਤ ਦੀ ਖਬਰ ਸੁਣ ਲੱਗਾ ਸੀ ਸਦਮਾ
Thursday, Sep 09, 2021 - 05:33 PM (IST)

ਮੁੰਬਈ- ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਖਬਰ ਨਾਲ ਅਦਾਕਾਰਾ ਜਸਲੀਨ ਮਥਾਰੂ ਨੂੰ ਇੰਨਾ ਵੱਡਾ ਝਟਕਾ ਲੱਗਾ ਕਿ ਉਹ ਬੇਹੋਸ਼ ਹੋ ਗਈ। ਹਸਪਤਾਲ 'ਚ ਐਡਮਿਟ ਹੋਣ ਤੋਂ ਬਾਅਦ ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਪ੍ਰਸ਼ੰਸਕ ਨੂੰ ਉਨ੍ਹਾਂ ਦੀ ਜਲਦ ਰਿਕਵਰੀ ਲਈ ਦੁਆ ਕੀਤੀ ਸੀ। ਹਾਲਾਂਕਿ ਹੁਣ ਉਹ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹੈ ਪਰ ਉਨ੍ਹਾਂ ਦੀ ਤਬੀਅਤ 'ਚ ਪੂਰੀ ਤਰ੍ਹਾਂ ਨਾਲ ਸੁਧਾਰ ਨਹੀਂ ਹੈ।
ਇਕ ਇੰਟਰਵਿਊ 'ਚ ਜਸਲੀਨ ਨੇ ਦੱਸਿਆ ਕਿ ਮੈਂ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੀ ਹੈ ਪਰ ਅਜੇ ਵੀ ਬੁਖਾਰ ਹੈ। ਮੈਨੂੰ ਨਹੀਂ ਪਤਾ ਮੈਨੂੰ ਕੀ ਹੋ ਰਿਹਾ ਹੈ। ਮੇਰੀ ਰਿਪੋਰਟ ਨਾਰਮਲ ਹੈ। ਐਤਵਾਰ ਨੂੰ ਮੈਂ ਹਸਪਤਾਲ ਐਡਮਿਟ ਹੋਈ ਸੀ ਅਤੇ ਬਹੁਤ ਅਸਹਿਜ ਮਹਿਸੂਸ ਕਰ ਰਹੀ ਸੀ। ਮੈਨੂੰ ਖੁਦ ਹੀ ਡਿਸਚਾਰਜ ਹੋਣ ਲਈ ਕਿਹਾ ਸੀ ਕਿਉਂਕਿ ਮੈਨੂੰ ਉਥੇ ਚੰਗਾ ਨਹੀਂ ਲੱਗ ਰਿਹਾ ਸੀ।
ਇੰਟਰਵਿਊ 'ਚ ਜਸਲੀਨ ਨੇ ਕਿਹਾ ਕਿ ਉਹ ਖੁਦ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਤੋਂ ਵੀਡੀਓ ਸ਼ੇਅਰ ਕਰਨ ਦੇ ਬਾਅਦ ਉਨ੍ਹਾਂ ਨੂੰ ਯੂਜ਼ਰਸ ਦੇ ਗਲਤ ਕੁਮੈਂਟਸ ਨੇ ਕਾਫੀ ਨਿਰਾਸ਼ ਕੀਤਾ, ਹਾਲਾਂਕਿ ਕਈਆਂ ਨੇ ਉਨ੍ਹਾਂ ਦੀ ਇੱਛਾ ਸਿਹਤ ਲਈ ਦੁਆਵਾਂ ਵੀ ਕੀਤੀਆਂ। ਟਰੋਲ ਕਰਨ ਵਾਲਿਆਂ ਦਾ ਧਿਆਨ ਮੇਰੇ ਮੇਕਅਪ 'ਤੇ ਸੀ ਉਨ੍ਹਾਂ ਦਾ ਮੇਰੇ 'ਤੇ ਨਹੀਂ ਸਗੋਂ ਮੇਰੇ ਮੇਕਅਪ 'ਤੇ ਧਿਆਨ ਸੀ।