ਗਾਇਕ ਜਸਬੀਰ ਜੱਸੀ ਨੇ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੀ ਕੀਤੀ ਰੱਜ ਕੇ ਤਾਰੀਫ਼, ਵਾਇਰਲ ਹੋਈ ਪੋਸਟ

11/27/2022 12:26:29 PM

ਜਲੰਧਰ (ਬਿਊਰੋ) : ਗਾਇਕ ਜਸਬੀਰ ਜੱਸੀ ਨੂੰ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣਿਆ ਜਾਂਦਾ ਹੈ। ਕਿਉਂਕਿ ਉਹ ਪੰਜਾਬ ਦੇ ਕਿਸੇ ਵੀ ਮੁੱਦੇ ‘ਤੇ ਖੁੱਲ ਕੇ ਆਪਣੇ ਰਾਏ ਦੇਣ ਤੋਂ ਕਦੇ ਪਿੱਛੇ ਨਹੀਂ ਹੱਟਦੇ। ਹੁਣ ਇਕ ਵਾਰ ਮੁੜ ਜਸਬੀਰ ਜੱਸੀ ਸੁਰਖੀਆਂ ਬਟੋਰ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਦਾ ਸੁਰਖੀਆਂ 'ਚ ਆਉਣਾ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਹੈ। ਦਰਅਸਲ, ਬੀਤੇ ਦਿਨੀਂ ਜਸਬੀਰ ਜੱਸੀ ਨੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਨਾਲ ਬਾਲੀਵੁੱਡ ਦੇ ਦਿੱਗਜ ਗਾਇਕ ਮੋਹਿਤ ਚੌਹਾਨ ਵੀ ਨਜ਼ਰ ਆ ਰਹੇ ਹਨ। 

PunjabKesari

ਦੱਸ ਦਈਏ ਕਿ ਜਸਬੀਰ ਜੱਸੀ ਨੇ ਨਵਾਜ਼ੂਦੀਨ ਸਿਦੀਕੀ ਨਾਲ ਤਸਵੀਰ ਸ਼ੇਅਰ ਕਰਦਿਆਂ ਅਦਾਕਾਰ ਦੀ ਰੱਜ ਕੇ ਤਾਰੀਫ਼ ਕੀਤੀ। ਜਸਬੀਰ ਜੱਸੀ ਨੇ ਲਿਖਿਆ, ''ਸਟਾਰ ਤਾਂ ਕਈ ਵਾਰ ਲੋਕ ਕਿਸਮਤ ਨਾਲ ਵੀ ਬਣ ਜਾਂਦੇ ਨੇ ਪਰ ਬੁੱਧੀਜੀਵੀ, ਚਮਕਦਾਰ ਹੋਣ ਲਈ ਮਿਹਨਤ ਕਰਨੀ ਪੈਂਦੀ ਹੈ। ਇਸ 'ਚ ਕਿੰਨੀਂ ਐਨਰਜੀ ਲੱਗਦੀ ਹੈ। ਬੜੇ ਉਸਤਾਦ ਲੋਕਾਂ ਨਾਲ ਬੈਠਣਾ ਪੈਂਦਾ ਹੈ।'' ਜੱਸੀ ਨੇ ਅੱਗੇ ਲਿਖਿਆ, ''ਨਵਾਜ਼ੂਦੀਨ ਸਿਦੀਕੀ ਤੇ ਮੋਹਿਤ ਚੌਹਾਨ ਦੋਵੇਂ ਸਟਾਰਜ਼ ਨਾਲ ਮਿਲ ਕੇ ਮਜ਼ਾ ਆ ਗਿਆ, ਇੰਨੀਂ ਕਲਾ ਤੇ ਇੰਨੀਂ ਨਿਮਰਤਾ।'' 

PunjabKesari

ਦੱਸਣਯੋਗ ਹੈ ਕਿ ਜਸਬੀਰ ਜੱਸੀ ਨੇ ਕਥਾਕਾਰ ਸੰਮੇਲਨ 'ਚ ਹਿੱਸਾ ਲਿਆ ਸੀ। ਇਸ 'ਚ ਭਾਰਤੀ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਇਵੈਂਟ 'ਚ ਜਸਬੀਰ ਜੱਸੀ ਨੇ ਪਰਫਾਰਮ ਕੀਤਾ ਸੀ। ਇਸ ਦੇ ਨਾਲ-ਨਾਲ ਹਾਲ ਹੀ 'ਚ ਉਨ੍ਹਾਂ ਦਾ ਧਾਰਮਿਕ ਗੀਤ 'ਮਾਫ ਕਰੀਂ ਬਾਬਾ ਨਾਨਕਾ' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News