ਦੋਸਤਾਂ ਨਾਲ ਟ੍ਰੈਕਿੰਗ ''ਤੇ ਨਿਕਲੀ ਜਾਨ੍ਹਵੀ, ਪਹਾੜਾਂ ਵਿਚਾਲੇ ਸਨਟੈਨ ਦਾ ਮਜ਼ਾ ਲੈਂਦੀ ਆਈ ਨਜ਼ਰ (ਤਸਵੀਰਾਂ)

Wednesday, Oct 27, 2021 - 01:14 PM (IST)

ਦੋਸਤਾਂ ਨਾਲ ਟ੍ਰੈਕਿੰਗ ''ਤੇ ਨਿਕਲੀ ਜਾਨ੍ਹਵੀ, ਪਹਾੜਾਂ ਵਿਚਾਲੇ ਸਨਟੈਨ ਦਾ ਮਜ਼ਾ ਲੈਂਦੀ ਆਈ ਨਜ਼ਰ (ਤਸਵੀਰਾਂ)

ਮੁੰਬਈ- ਅਦਾਕਾਰਾ ਜਾਨ੍ਹਵੀ ਕਪੂਰ ਉਨ੍ਹਾਂ ਕਈ ਸਿਤਾਰਿਆਂ 'ਚ ਸ਼ਾਮਲ ਹੈ ਜੋ ਤਿਉਹਾਰਾਂ ਦੇ ਵਿਚਾਲੇ ਆਪਣੇ ਬਰੇਕ ਦਾ ਸਭ ਤੋਂ ਜ਼ਿਆਦਾ ਮਜ਼ਾ ਲੈ ਰਹੇ ਹਨ। ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਦੋਸਤਾਂ ਦੇ ਨਾਲ ਮੰਸੂਰੀ ਛੁੱਟੀਆਂ 'ਤੇ ਹੈ ਜਿਥੇ ਉਹ ਕੁਦਰਤ ਦੇ ਵਿਚਾਲੇ ਮਸਤੀ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

Bollywood Tadka
ਸਾਹਮਣੇ ਆਈਆਂ ਤਸਵੀਰਾਂ 'ਚ ਜਾਨ੍ਹਵੀ ਕਪੂਰ ਪਹਾੜਾਂ ਦੇ ਸੁੰਦਰ ਦ੍ਰਿਸ਼ ਦਾ ਆਨੰਦ ਲੈਂਦੀ ਹੋਈ ਦਿਖਾਈ ਦੇ ਰਹੀ ਹੈ।

Bollywood Tadka
ਕਈ ਤਸਵੀਰਾਂ 'ਚ ਉਹ ਦੋਸਤਾਂ ਦੇ ਨਾਲ ਮਸਤੀ ਅਤੇ ਪਹਾੜਾਂ 'ਤੇ ਟ੍ਰੈਕਿੰਗ ਕਰਦੀ ਨਜ਼ਰ ਆ ਰਹੀ ਹੈ। 

Bollywood Tadka
ਇਸ ਦੌਰਾਨ ਜਾਨ੍ਹਵੀ ਦੀ ਲੁੱਕ ਦੇਖਦੇ ਹੀ ਬਣ ਰਹੀ ਹੈ। ਆਫ ਵ੍ਹਾਈਟ ਟਾਪ ਅਤੇ ਪੀਚ ਜੈਗਿੰਗ 'ਚ ਅਦਾਕਾਰਾ ਦੀ ਕੁਦਰਤੀ ਬਿਊਟੀ ਦੇਖਣ ਨੂੰ ਮਿਲ ਰਹੀ ਹੈ।

Bollywood Tadka
ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਨ੍ਹਵੀ ਕਪੂਰ ਜਲਦ ਸਿਧਾਰਥ ਸੇਨਗੁਪਤਾ ਦੇ ਡਾਇਰੈਕਸ਼ਨ 'ਚ ਬਣ ਰਹੀ ਫਿਲਮ 'ਗੁਡ ਲਕ ਜੈਰੀ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਦੇ ਕੋਲ 'ਦੋਸਤਾਨਾ 2' ਵੀ ਆਉਣ ਵਾਲੀਆਂ ਫਿਲਮਾਂ ਦੀ ਲਿਸਟ 'ਚ ਸ਼ਾਮਲ ਹੈ।

Bollywood Tadka


author

Aarti dhillon

Content Editor

Related News