ਜਾਨ੍ਹਵੀ ਕਪੂਰ ਨੇ ਪਹਿਨੀ ਬੋਲਡ ਡਰੈੱਸ, ਤਸਵੀਰਾਂ ਵੇਖ ਲੋਕਾਂ ਕਿਹਾ- ਭਾਰਤ ਦੀ ਕਿਮ ਕਾਰਦਰਸ਼ੀਅਨ

Saturday, Oct 14, 2023 - 11:37 AM (IST)

ਜਾਨ੍ਹਵੀ ਕਪੂਰ ਨੇ ਪਹਿਨੀ ਬੋਲਡ ਡਰੈੱਸ, ਤਸਵੀਰਾਂ ਵੇਖ ਲੋਕਾਂ ਕਿਹਾ- ਭਾਰਤ ਦੀ ਕਿਮ ਕਾਰਦਰਸ਼ੀਅਨ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ 'ਚ ਅਦਾਕਾਰਾ ਜਾਨ੍ਹਵੀ ਕਪੂਰ ਹਮੇਸ਼ਾ ਹੀ ਆਪਣੇ ਕਾਤਿਲਾਨਾ ਲੁੱਕ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਜਾਨ੍ਹਵੀ ਕਪੂਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਫੈਨਜ਼ ਨੂੰ ਵੀ ਕਾਫ਼ੀ ਪਸੰਦ ਆ ਰਹੀਆਂ ਹਨ।

PunjabKesari

ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਾਨ੍ਹਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਜਾਨ੍ਹਵੀ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਹੌਟ ਤੇ ਬੋਲਡ ਲੁੱਕ ਵੇਖਣ ਨੂੰ ਮਿਲ ਰਿਹਾ ਹੈ।

PunjabKesari

ਦੱਸ ਦਈਏ ਕਿ ਜਾਨ੍ਹਵੀ ਦੀਆਂ ਕੁਝ ਤਸਵੀਰਾਂ ਧੁੰਦਲੀਆਂ ਹਨ ਅਤੇ ਕੁਝ 'ਚ ਅਦਾਕਾਰਾ ਦੇ ਕਿਲਰ ਸਟਾਈਲ ਨੂੰ ਨਿਊਡ ਲਿਪਸਟਿਕ ਤੇ ਡਾਰਕ ਮੇਕਅੱਪ ਕਰਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਡਾਲਫਿਨ ਇਮੋਜੀ ਸ਼ੇਅਰ ਕੀਤੀ ਹੈ।

PunjabKesari

ਉਸ ਦੇ ਫੈਨਜ਼ ਤੋਂ ਲੈ ਕੇ ਕਈ ਵੱਡੇ ਸਿਤਾਰਿਆਂ ਨੇ ਜਾਨ੍ਹਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰ ਕੇ ਉਸ ਦੀ ਤਾਰੀਫ਼ ਕੀਤੀ ਹੈ। ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਕੁਮੈਂਟ ਸੈਕਸ਼ਨ 'ਚ ਫਾਇਰ ਇਮੋਜੀ ਸ਼ੇਅਰ ਕੀਤੇ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਅਦਾਕਾਰਾ ਦੀ ਤਾਰੀਫ਼ ਕੀਤੀ ਤੇ ਉਸ ਨੂੰ ਖ਼ੂਬਸੂਰਤ ਕਿਹਾ।

PunjabKesari

ਦੱਸਣਯੋਗ ਹੈ ਕਿ ਅਦਾਕਾਰਾ ਜਾਨ੍ਹਵੀ ਕਪੂਰ ਜਲਦ ਹੀ ਰਾਜਕੁਮਾਰ ਰਾਓ ਨਾਲ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਨਜ਼ਰ ਆਵੇਗੀ। ਇਸ ਨਾਲ ਹੀ ਉਹ ਜੂਨੀਅਰ ਐੱਨ. ਟੀ. ਆਰ. ਤੇ ਸੈਫ ਅਲੀ ਖ਼ਾਨ ਨਾਲ ਫ਼ਿਲਮ ‘ਦੇਵਰਾ’ 'ਚ ਨਜ਼ਰ ਆਵੇਗੀ।

PunjabKesari

PunjabKesari


author

sunita

Content Editor

Related News