ਜਾਨ੍ਹਵੀ ਕਪੂਰ ਦੀ ਫ਼ਿਲਮ ''ਉਲਝਨ'' ਦਾ ਪਹਿਲਾ ਸ਼ੈਡਿਊਲ ਹੋਇਆ ਪੂਰਾ

Friday, Jul 07, 2023 - 01:09 PM (IST)

ਜਾਨ੍ਹਵੀ ਕਪੂਰ ਦੀ ਫ਼ਿਲਮ ''ਉਲਝਨ'' ਦਾ ਪਹਿਲਾ ਸ਼ੈਡਿਊਲ ਹੋਇਆ ਪੂਰਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਨੇ ਆਪਣੇ ਸੋਸ਼ਲ ਮੀਡੀਆ ’ਤੇ ‘ਉਲਝਨ’ ਦੇ ਪਹਿਲੇ ਸ਼ੈਡਿਊਲ ਦਾ ਐਲਾਨ ਕੀਤਾ ਹੈ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਸੁਧਾਂਸ਼ੂ ਸਰਿਆ ਨੇ ਤਿਕੜੀ ਜਾਨ੍ਹਵੀ ਕਪੂਰ, ਗੁਲਸ਼ਨ ਦੇਵਈਆ ਤੇ ਰੋਸ਼ਨ ਮੈਥਿਊ ਨਾਲ ਲੰਡਨ ’ਚ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ। 

ਪੂਰੀ ਸਟਾਰਕਾਸਟ ਨੇ ਆਪਣੀ ਯਾਤਰਾ ਨੂੰ ਸਾਂਝਾ ਕਰਨ ਤੇ ਫ਼ਿਲਮ ਦੇ ਪਰਦੇ ਦੇ ਪਿੱਛੇ ਕੀ ਹੋ ਰਿਹਾ ਸੀ ਦੀ ਇਕ ਝਲਕ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਫ਼ਿਲਮ ’ਚ ਪਾਵਰਹਾਊਸ ਅਦਾਕਾਰ ਰਾਜੇਸ਼ ਤੈਲੰਗ, ਮੇਯਾਂਗ ਚਾਂਗ, ਸਚਿਨ ਖੇਡੇਕਰ, ਰਾਜਿੰਦਰ ਗੁਪਤਾ ਤੇ ਜਤਿੰਦਰ ਜੋਸ਼ੀ ਵੀ ਨਜ਼ਰ ਆਉਣਗੇ।

 


author

sunita

Content Editor

Related News