ਜਾਨ੍ਹਵੀ ਕਪੂਰ ਦੀਆਂ ਹੌਟ ਤਸਵੀਰਾਂ ਨੇ ਲਗਾਈ ਇੰਟਰਨੈੱਟ 'ਤੇ ਅੱਗ

Wednesday, Dec 15, 2021 - 05:40 PM (IST)

ਜਾਨ੍ਹਵੀ ਕਪੂਰ ਦੀਆਂ ਹੌਟ ਤਸਵੀਰਾਂ ਨੇ ਲਗਾਈ ਇੰਟਰਨੈੱਟ 'ਤੇ ਅੱਗ

ਮੁੰਬਈ- ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਆਪਣੀਆਂ ਨਵੀਂਆਂ ਬੋਲਡ ਤਸਵੀਰਾਂ ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦਾ ਤਾਪਮਾਨ ਵਧਾਉਂਦੇ ਹੋਏ ਆਪਣੀ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਜਾਨ੍ਹਵੀ ਕਪੂਰ ਅਕਸਰ ਆਪਣਾ ਫੋਟੋਸ਼ੂਟ ਕਰਵਾਉਂਦੀ ਹੈ। ਇਸ ਸਿਲਸਿਲੇ 'ਚ ਹਾਲ ਹੀ 'ਚ ਉਨ੍ਹਾਂ ਨੇ ਇਕ ਹੋਰ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਗੋਲਡਨ ਸਟੇਟ ਆਫ ਮਨ'।

PunjabKesari

ਉਨ੍ਹਾਂ ਨੇ ਗੋਲਡਨ ਰੰਗ ਦੀ ਹੌਟ ਡਰੈੱਸ ਪਾਈ ਹੋਈ ਹੈ ਜਿਸ ‘ਚ ਜਾਨ੍ਹਵੀ ਕਾਫੀ ਗਲੈਮਰਸ ਲੱਗ ਰਹੀ ਹੈ। ਫੈਨਜ਼ ਨੂੰ ਅਦਾਕਾਰਾ ਦਾ ਇਹ ਅਵਤਾਰ ਕਾਫੀ ਪਸੰਦ ਆ ਰਿਹਾ ਹੈ। ਕੰਨਾਂ 'ਚ ਖੂਬਸੂਰਤ ਈਅਰ ਰਿੰਗ ਅਤੇ ਖੁੱਲ੍ਹੇ ਵਾਲਾਂ 'ਚ ਜਾਨ੍ਹਵੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਬੁੱਲ੍ਹਾਂ 'ਤੇ ਨਿਊਡ ਲਿਪਸਟਿਕ ਵੀ ਲਗਾਈ ਹੋਈ ਹੈ।

PunjabKesari
ਜਾਨ੍ਹਵੀ ਕਪੂਰ ਨੇ ਬਹੁਤ ਘੱਟ ਸਮੇਂ 'ਚ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਅਦਾਕਾਰਾ ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ। ਜਿਸ ‘ਚ 'ਗੂੰਜਨ ਸਕਸੈਨਾ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesari

ਇਸ ਤੋਂ ਇਲਾਵਾ ਰਾਜ ਕੁਮਾਰ ਰਾਓ ਦੇ ਨਾਲ ਆਈ ‘ਰੂਹੀ’ ਫ਼ਿਲਮ ‘ਚ ਵੀ ਉਸ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਸੀ। ਇਹ ਫ਼ਿਲਮ ਹੌਰਰ ਫ਼ਿਲਮ ਸੀ। ਆਉਣ ਵਾਲੇ ਸਮੇਂ 'ਚ ਉਹ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

PunjabKesariPunjabKesari


author

Aarti dhillon

Content Editor

Related News